ਨਵੀਂ ਦਿੱਲੀ: ਦਿੱਲੀ ਦੇ ਰੋਹਿਨੀ ਈਸਟ ਮੈਟਰੋ ਸਟੇਸ਼ਨ ਦੇ ਨੇੜੇ ਸ਼ੁੱਕਰਵਾਰ ਦੀ ਰਾਤ ਨੂੰ ਦਿੱਲੀ ਪੁਲਿਸ ਦੀ 26 ਸਾਲਾ ਸਬ-ਇੰਸਪੈਕਟਰ ਪ੍ਰੀਤੀ ਅਹਲਾਵਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਮਾਰਨ ਵਾਤਾ 2018 ਬੈਚ ਦਾ ਸਬ ਇੰਸਪੈਕਟਰ ਦੀਪਾਂਸ਼ੂ ਰਾਠੀ ਹੈ। ਦੀਪਾਂਸ਼ੂ ਰਾਠੀ, ਪ੍ਰੀਤੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਉਹ ਇਨਕਾਰ ਕਰ ਰਹੀ ਸੀ। ਪ੍ਰੀਤੀ ਦੇ ਕਤਲ ਤੋਂ ਬਾਅਦ ਦੀਪਾਂਸ਼ੂ ਰਾਠੀ ਨੇ ਸੋਨੀਪਤ 'ਚ ਜਾ ਖੁਦਕੁਸ਼ੀ ਕਰ ਲਈ। ਉਸ ਦੀ ਕਾਰ ਅਤੇ ਲਾਸ਼ ਦੇਰ ਰਾਤ ਸੋਨੀਪਤ 'ਚ ਬਰਾਮਦ ਹੋਈ।


ਦੀਪਾਂਸ਼ੂ ਸੋਨੀਪਤ ਦਾ ਵਸਨੀਕ ਸੀ। ਦੱਸ ਦੇਈਏ ਕਿ ਇਹ ਘਟਨਾ ਦਿੱਲੀ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਮਹਿਲਾ ਸਬ-ਇੰਸਪੈਕਟਰ ਦੇ ਕਤਲ ਦੀ ਇਹ ਘਟਨਾ ਵਾਪਰੀ ਹੈ। ਰਤ ਪੁਲਿਸ ਮੁਲਾਜ਼ਮ ਨੂੰ ਦਿੱਲੀ ਦੇ ਪਾਤਰਗੰਜ ਉਦਯੋਗਿਕ ਖੇਤਰ ਦੇ ਪੁਲਿਸ ਥਾਣੇ 'ਚ ਤਾਇਨਾਤ ਕੀਤਾ ਗਿਆ ਸੀ। ਉਹ ਡਿਟੀ ਤੋਂ ਬਾਅਦ ਰੋਹਿਨੀ ਸਥਿਤ ਆਪਣੇ ਘਰ ਜਾ ਰਹੀ ਸੀ। ਉਸਦਾ ਕਤਲ ਰੋਹਿਨੀ ਈਸਟ ਮੈਟਰੋ ਸਟੇਸ਼ਨ ਨੇੜੇ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਗੋਲੀ ਪ੍ਰੀਤੀ ਦੇ ਸਿਰ ' ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਹਿਲਾ ਪੁਲਿਸ ਮੁਲਾਜ਼ਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਨੇੜਲੇ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜ਼ਬਤ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਸਾਰੇ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।