ਸ਼ਿਮਲਾ: ਹਿਮਾਲਚ ਪ੍ਰਦੇਸ਼ 'ਚ ਮੌਸਮ ਵਿਭਾਗ ਦਾ ਅਲਰਟ ਸਹੀ ਸਾਬਤ ਹੋ ਰਿਹਾ ਹੈ। ਸ਼ਿਮਲਾ ਸਣੇ ਪੂਰੇ ਪ੍ਰਦੇਸ਼ 'ਚ ਮੌਸਮ ਨੇ ਆਪਣੇ ਤੇਵਰ ਦਿਖਾਉਣੇ ਇੱਕ ਵਾਰ ਫੇਰ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਉਚਾਈ ਵਾਲੇ ਇਲਾਕਿਆਂ 'ਚ ਬਾਰਸ਼ ਜਾਰੀ ਹੈ। ਸ਼ਿਮਲਾ 'ਚ ਬਾਰਸ਼ ਦੇ ਨਾਲ ਹਲਕੀ ਬਰਫ਼ਬਾਰੀ ਦਾ ਦੌਰ ਵੀ ਜਾਰੀ ਹੈ।


ਸਾਲ ਦੀ ਪਹਿਲੀ ਬਰਫ਼ਬਾਰੀ ਕਰਕੇ ਸੂਬੇ ਦੀਆਂ ਕੁਝ ਸੜਕਾਂ ਬੰਦ ਹੋ ਗਈਆਂ ਹਨ। ਕਈ ਥਾਂਵਾਂ 'ਤੇ ਬਿਜਲੀ ਗਾਇਬ ਹੈ ਅਤੇ ਸਪਿਤੀ ਦੇ ਨਾਲ ਕਿਨੌਰ 'ਚ ਪਾਣੀ ਜੰਮ ਗਿਆ ਹੈ। ਤਾਜ਼ਾ ਮੌਸਮ ਦੇ ਬਦਲਾਅ ਨਾਲ ਸੂਬੇ 'ਚ ਸ਼ੀਤਲਹਿਰ ਵੀ ਵੱਧ ਗਈ ਹੈ। ਸ਼ਿਮਲਾ ਦਾ ਘੱਟੋ ਘੱਟ ਤਾਪਮਾਨ -2 ਡਿਗਰੀ ਡਿੱਗਕੇ .02 ਡਿਗਰੀ ਹੋ ਗਿਆ ਹੈ। ਇਸ ਸਮੇਂ ਸੂਬੇ ਦੀਆਂ 75 ਸੜਕਾਂ ਬੰਦ ਹਨ।

ਉਧਰ ਡੀਸੀ ਸ਼ਿਮਲਾ ਅਮਿਤ ਕਸ਼ਿਅਪ ਨੇ ਦੱਸਿਆ ਕਿ ਉਪਰਲੇ ਸ਼ਿਮਲਾ ਦੀ ਜ਼ਿਆਦਾਤਰ ਸੜਕਾਂ ਬੰਦ ਹੋ ਚੁੱਕੀਆਂ ਹਨ। ਜਿਨ੍ਹਾਂ ਨੂੰ ਖੁੱਲਵਾੳਣੁ ਲਈ ਸਨੋ ਕਟਰ, ਜੇਸੀਬੀ ਅਤੇ ਮਜ਼ਦੂਰ ਲਗਾਏ ਗਏ ਹਨ। ਜ਼ਿਲ੍ਹਾ ਪ੍ਰਸਾਸ਼ਨ ਬਰਫ਼ਬਾਰੀ ਤੋਂ ਨਜਿੱਠਣ ਲਈ ਪੁਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਹੋ ਰਹੀ ਬਰਫ਼ਬਾਰੀ ਕਰਕੇ ਸੜਕਾਂ ਖੋਲ੍ਹਣ 'ਚ ਦਿੱਕਤ ਆ ਰਹੀ ਹੈ ਅਤੇ ਸੈਲਾਨੀਆਂ ਦਾ ਜ਼ਿਆਦਾ ਬਰਫ਼ਬਾਰੀ ਵਾਲੀ ਥਾਂ 'ਤੇ ਜਾਣਾ ਮਨ੍ਹਾਂ ਹੈ।

ਇਸ ਦੇ ਨਾਲ ਹੀ ਸ਼ਿਮਲਾ ਪਹੁੰਚੇ ਸੈਲਾਨੀ ਬਰਫ਼ਬਾਰੀ ਦਾ ਖੂਬ ਆਨੰਦ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕ ਨਵੇਂ ਸਾਲ ਦੇ ਜਸ਼ਨ ਨਾਲ ਇਸ ਮੈਕੇ ਬਰਫ਼ਬਾਰੀ ਦਾ ਮਜ਼ਾ ਲੈਣਾ ਚਾਹੁੰਦੇ ਸੀ ਅਤੇ ਇਸ ਬਰਫ਼ਬਾਰੀ ਨੇ ਉਨ੍ਹਾਂ ਦੀ ਉਮੀਦਾਂ ਪੂਰੀਆਂ ਕੀਤੀਆਂ ਹਨ।