ਮੁਕਤਸਰ: ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੜ ਤੋਂ ਚਰਚਾ ਵਿੱਚ ਆਏ ਨੇ। ਪਰ ਇਸ ਵਾਰ ਚਰਚਾ 'ਚ ਆਉਣ ਦਾ ਕਾਰਨ ਉਹਨਾਂ ਦਾ ਕੋਈ ਬਿਆਨ ਨਹੀਂ, ਸਗੋਂ ਅਰਸ਼ਦੀਪ ਸਿੰਘ ਵਾਸੀ ਪਿੰਡ ਬਾਮ (ਸ੍ਰੀ ਮੁਕਤਸਰ ਸਾਹਿਬ) ਨਾਮ ਦੇ ਇੱਕ ਵਿਅਕਤੀ ਵੱਲੋਂ ਰਾਜਾ ਵੜਿੰਗ ਦੀ ਗੱਡੀ ਅੱਗੇ ਇਨੋਵਾ ਕਾਰ ਲਗਾ ਕੇ ਰਸਤਾ ਰੋਕਣ ਕਰਕੇ ਹੋਇਆ।
ਦੋਸ਼ੀ ਨੇ ਵਿਧਾਇਕ ਦੇ ਸੁਰੱਖਿਆ ਕਰਮੀ ਨਾਲ ਹੱਥੋਪਾਈ ਕਰਨ ਤੋਂ ਇਲਾਵਾ ਉਸ ਨਾਲ ਗਾਲੀ ਗਲੋਚ ਵੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਦੀ ਇੱਕ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਕਰਦੇ। ਇਹ ਵੀਡੀਓ 3 ਜਨਵਰੀ ਦੀ ਹੈ ਅਤੇ ਘਟਨਾ ਤੋਂ ਬਾਅਦ ਰਾਜਾ ਵੜਿੰਗ ਦੇ ਸੁਰੱਖਿਆ ਕਰਮੀ ਗੁਰਜੰਟ ਸਿੰਘ ਨੇ ਥਾਣਾ ਸਿਟੀ ਮਲੋਟ ਪੁਲਿਸ ਨੂੰ ਲਿਖਤੀ ਬਿਆਨ 'ਚ ਕਥਿਤ ਘਟਨਾ ਬਾਰੇ ਜਾਣਕਾਰੀ ਦਿੱਤੀ।
ਫਿਲਹਾਲ ਇਸ ਮਾਮਲੇ 'ਚ ਕਿਸੇ ਵੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਤਾਂ ਨਹੀਂ ਹੋਈ ਪਰ ਏਸ ਘਟਨਾ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ 4 ਜਨਵਰੀ ਨੂੰ ਧਾਰਾ 353, 186, ਆਈ.ਪੀ.ਸੀ. 34 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਨਾ ਤਾਂ ਰਾਜਾ ਵੜਿੰਗ ਦੀ ਕੋਈ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਅਤੇ ਨਾ ਹੀ ਕਿਸੇ ਹੋਰ ਧਿਰ ਦੀ।
ਰਾਜਾ ਵੜਿੰਗ ਮੁੜ ਸੁਰਖੀਆਂ 'ਚ, ਕਾਰਨ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
06 Jan 2020 03:35 PM (IST)
ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੜ ਤੋਂ ਚਰਚਾ ਵਿੱਚ ਆਏ ਨੇ। ਪਰ ਇਸ ਵਾਰ ਚਰਚਾ 'ਚ ਆਉਣ ਦਾ ਕਾਰਨ ਉਹਨਾਂ ਦਾ ਕੋਈ ਬਿਆਨ ਨਹੀਂ ਹੈ।
- - - - - - - - - Advertisement - - - - - - - - -