ਮੁੰਬਈ: ਸਭ ਤੋਂ ਵਧੀਆ ਮਿਊਜ਼ੀਕ ਅਤੇ ਆਪਣੇ ਸ਼ਾਨਦਾਰ ਅੰਦਾਜ਼ ਨਾਲ ਸਭ ਨੂੰ ਆਪਣਾ ਫੈਨ ਬਣਾਉਣ ਵਾਲੇ ਡੀਜੇ ਹਾਰਦਿਕ ਇੱਕ ਵਾਰ ਫੇਰ ਲਾਈਮਲਾਈਟ 'ਚ ਲੈ ਆਏ ਹਨ। ਮੁੰਬਈ ਦੇ ਮਸ਼ਹੂਰ ਕਲੱਬਸ ਬੈਰੇਲ ਮੈਨਸਨ, ਕਿੱਟੀ ਸੁ, ਬਾਂਬੇ ਅਡਾ, ਐਸਕੋ ਬਾਰ, ਰਿਫਲਿਕਸ਼ਨ, ਜੇਐਲਡਬਲਯੂਏ, ਗਲਾਸ ਹਾ, ਪਲੇਅਬੁਆਏ, ਬੈਰਲ ਐਂਡ ਕੰ, ਪਲੇਅ ਲਾਊਜ ਅਤੇ ਹੋਰ ਬਹੁਤ ਸਾਰੇ ਨਾਈਟ ਕਲੱਬਸ 'ਚ ਵੱਡੀ ਗਿਣਤੀ 'ਚ ਆਪਣੇ ਫੈਨਸ ਨਾਲ ਸ਼ਿਰਕਤ ਕੀਤੀ। ਇਸ ਦੌਰਾਨ ਗੁਰੂ ਰੰਧਾਵਾ ਨੇ ਲਾਈਵ ਸ਼ੋਅ 'ਚ ਹਾਰਦਿਕ ਦੀ ਖੂਬ ਤਾਰੀਫਾਂ ਕੀਤੀਆਂ।



ਇਨ੍ਹਾਂ ਸਾਰੇ ਸ਼ੋਅਸ 'ਚ ਡੀਜੇ ਹਾਰਦਿਕ ਨੇ ਸਾਰਿਆਂ ਨੂੰ ਉਨ੍ਹਾਂ ਦੀਆਂ ਸ਼ਕਤੀਸ਼ਾਲੀ ਧੁਨਾਂ 'ਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਹਾਰਦਿਕ ਨੂੰ ‘ਇੰਕਮਿੰਗ ਡੀਜੇ ਆਫ਼ ਦ ਈਅਰ’ ਅਵਾਰਡ ਵੀ ਦਿੱਤਾ ਗਿਆ। ਹਾਰਦਿਕ ਆਪਣੀ ਜ਼ਿੰਦਗੀ ‘ਚ ਕਾਫੀ ਵਿਚ ਬਹੁਤ ਚੰਗੇ ਪੜਾਅ ‘ਚ ਹਨ ਅਤੇ ਉਹ ਇਸ ਦੌਰ ਦਾ ਖੁੱਲ੍ਹ ਕੇ ਆਨੰਦ ਲੈ ਰਹੇ ਹਨ।



ਹਾਰਡੀ ਦਾ ਸੁਰਖੀਆਂ ‘ਚ ਰਹਿਣ ਦਾ ਇੱਕ ਕਾਰਨ ਸਪਿਨ ਹੈ। ਉਸ ਦੇ ਫੇੈਨਸ ਦਾ ਮੰਨਣਾ ਹੈ ਕਿ ਕੋਈ ਵੀ ਹਾਰਦਿਕ ਵਾਂਗ ਸਪਿਨ ਨਹੀਂ ਕਰਦਾ। ਉਸਨੇ ਹਾਲ ਹੀ ਵਿੱਚ ਮੁੰਬਈ ਵਿੱਚ ਗੁਰੂ ਰੰਧਾਵਾ ਦੇ ਲਾਈਵ ਬੋਲੀਬੂਮ ਸ਼ੋਅ ਲਈ ਓਪਨਿੰਗ ਐਕਟ ਕੀਤਾ ਅਤੇ ਬਾਲੀਵੁੱਡ ਦੀਆਂ ਕੁਝ ਮਸ਼ਹੂਰ ਹਸਤੀਆਂ ਅਤੇ ਸੋਸ਼ਲਾਇਟਾਂ ਸਣੇ 3000 ਤੋਂ ਵੱਧ ਲੋਕਾਂ ਦੇ ਦਿਲਾਂ ‘ਚ ਇੱਕ ਛਾਪ ਛੱਡੀ।