ਰੋਪੜ: ਕੁਝ ਦਿਨ ਤੋਂ ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਪ੍ਰੋਡਿਊਸਰ-ਡਾਈਰੈਕਟਰ ਫਰਾਹ ਖ਼ਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਇਸਾਈ ਧਰਮ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਕਰਕੇ ਵਿਵਾਦਾਂ 'ਚ ਹਨ। ਅਸਲ 'ਚ ਫਰਾਹ ਦੇ ਇੱਕ ਸ਼ੋਅ 'ਚ ਇਨ੍ਹਾਂ ਨੇ ਇਨ੍ਹਾਂ ਨੇ ਇੱਕ ਸ਼ਬਦ ਦਾ ਮਜ਼ਾਕ ਉੱਡਾਇਆ ਸੀ। ਜਿਸ ਨੂੰ ਇਸਾਈ ਭਾਈਚਾਰੇ ਨੇ ਆਪਣਾ ਅਪਮਾਨ ਮੰਨਦੇ ਹੋਏ ਤਿੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ।

ਹੁਣ ਇਸਾਈ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਪ੍ਰੋਡਿਊਸਰ-ਡਾਇਰੈਕਟਰ ਫਰਾਹ ਖ਼ਾਨ ਖਿਲਾਫ ਰੋਪੜ ਪੁਲਿਸ ਨੇ ਧਾਰਾ 295ਏ ਤਹਿਤ ਐਫਆਈਆਰ ਦਰਜ ਕੀਤੀ ਹੈ।

ਇਸ ਤੋਂ ਪਹਿਲਾਂ ਅਜਨਾਲਾ 'ਚ ਵੀ ਤਿੰਨਾਂ ਖਿਲਾਫ ਧਾਰਾ 295ਏ ਤਹਿਤ ਮਾਮਲਾ ਦਰਜ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਵਿਵਾਦ ਵੱਧਣ ਤੋਂ ਬਾਅਦ ਫਰਾਹ ਅਤੇ ਰਵੀਨਾ ਨੇ ਮਾਫੀ ਮੰਗ ਆਪਣੀ ਸਫਾਈ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।