ਨਵੀਂ ਦਿੱਲੀ: ਅੱਜ ਗੁਲ ਪਨਾਗ ਦਾ ਜਨਮ ਦਿਨ ਹੈ। ਗੁਲ ਪਨਾਗ 41 ਸਾਲਾਂ ਦੀ ਹੋ ਚੁੱਕੀ ਹੈ। ਗੁਲ ਪਨਾਗ ਅਜਿਹੀ ਅਭਿਨੇਤਰੀ ਹੈ ਜੋ ਆਪਣੀਆਂ ਫਿਲਮਾਂ ਤੇ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਜਾਣੀ ਜਾਂਦੀ ਹੈ। ਆਰਮੀ ਅਫ਼ਸਰ ਪਿਤਾ ਦੀ ਇਹ ਧੀ ਔਰਤਾਂ ਨੂੰ ਅਬਲਾ ਨਾਰੀ ਦੇ ਅਕਸ ਤੋਂ ਬਾਹਰ ਕੱਢਣ ਲਈ ਪ੍ਰੇਰਿਤ ਵੀ ਕਰਦੀ ਹੈ।



ਗੁਲ ਪਨਾਗ ਹਮੇਸ਼ਾਂ ਕੁਝ ਵੱਖਰਾ ਕਰਦੀ ਹੈ। ਕਈ ਵਾਰ ਉਹ ਚੋਣਾਂ ਲੜ ਕੇ ਸਭ ਨੂੰ ਹੈਰਾਨ ਕਰ ਦਿੰਦੀ ਹੈ, ਤੇ ਕਈ ਵਾਰ ਆਪਣੇ ਵਿਆਹ ਤੇ, ਡੋਲੀ ਤੇ ਮਹਿੰਗੀ ਕਾਰ ਤੇ ਸਵਾਰ ਹੋਣ ਦੀ ਬਜਾਏ, ਉਹ ਬੁਲੇਟ ਮੋਟਰਸਾਈਕਲ ਤੇ ਪਹੁੰਚ ਜਾਂਦੀ ਹੈ।


ਗੁਲ ਪਨਾਗ ਦੇ ਪਿਤਾ ਆਰਮੀ ਅਫ਼ਸਰ ਸਨ ਜਿਸ ਕਾਰਨ ਉਸ ਦੀ ਸਿੱਖਿਆ ਵੱਖ-ਵੱਖ ਥਾਵਾਂ 'ਤੇ ਹੋਈ ਹੈ। ਗੁਲ ਪਨਾਗ ਨੂੰ ਵੱਖ ਵੱਖ ਥਾਵਾਂ ਦੀ ਸੰਸਕ੍ਰਿਤੀ ਤੇ ਸੱਭਿਅਤਾ ਦਾ ਵੀ ਚੰਗਾ ਗਿਆਨ ਹੈ। ਇਹੀ ਕਾਰਨ ਹੈ ਕਿ ਉਹ ਗੰਭੀਰ ਵਿਸ਼ਿਆਂ 'ਤੇ ਵੀ ਆਪਣੀ ਰਾਏ ਪੇਸ਼ ਕਰਦੀ ਰਹਿੰਦੀ ਹੈ।




ਗੁਲ ਪਨਾਗ ਨੂੰ ਡਿੰਪਲ ਗਰਲ ਵੀ ਕਿਹਾ ਜਾਂਦਾ ਹੈ। ਗੁਲ ਪਨਾਗ ਨੇ ਬਾਲੀਵੁੱਡ ਤੋਂ ਰਾਜਨੀਤੀ ਦੀ ਸਫਰ ਤੈਅ ਕੀਤਾ ਹੈ। ਗੁਲ ਪਨਾਗ ਦਾ ਜਨਮ 3 ਜਨਵਰੀ, 1979 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਗੁਲ ਪਨਾਗ ਦਾ ਪੂਰਾ ਨਾਮ ਗੁਲਕੀਰਤ ਕੌਰ ਪਨਾਗ ਹੈ। ਗੁਲ ਇੱਕ ਪਾਇਲਟ, ਫਾਰਮੂਲਾ ਕਾਰ ਰੇਸਰ, ਅਭਿਨੇਤਰੀ, ਵੀਓ ਕਲਾਕਾਰ ਤੇ ਰਾਜਨੇਤਾ ਹੈ। ਗੁਲ ਪਨਾਗ ਹਮੇਸ਼ਾ ਆਪਣੀ ਵਚਿੱਤਰਤਾ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ।




ਗੁਲ ਪਨਾਗ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲ ਵਜੋਂ ਕੀਤੀ ਸੀ। ਸਾਲ 1999 ਵਿਚ ਗੁੱਲ ਨੇ ਮਿਸ ਇੰਡੀਆ ਤੇ ਮਿਸ ਬਿਊਟੀਫੁੱਲ ਦਾ ਤਾਜ ਵੀ ਆਪਣੇ ਨਾਮ ਕੀਤਾ। ਗੁਲ ਪਨਾਗ ਨੇ ਆਪਣੀ ਖੂਬਸੂਰਤ ਮੁਸਕਾਨ ਲਈ ਮਿਸ ਬਿਊਟੀਫੁੱਲ ਸਮਾਇਲ ਦਾ ਖਿਤਾਬ ਵੀ ਜਿੱਤਿਆ ਹੈ। ਗੁਲ ਪਨਾਗ ਦੀ ਪਹਿਲੀ ਫਿਲਮ ਧੂਮ ਸੀ ਜੋ ਸਾਲ 2003 ਵਿੱਚ ਆਈ ਸੀ।