ਕੋਟਾ: ਰਾਜਸਥਾਨ (Rajasthan) ਦੇ ਕੋਟਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 50 ਸਾਲਾ ਵਿਅਕਤੀ ਨੇ ਆਪਣੀ ਜੱਦੀ ਜਾਇਦਾਦ (ancestral property) ਹਥਿਆਉਣ ਖ਼ਾਤਰ ਦਬਾਅ ਪਾਉਣ ਲਈ ਆਪਣੀ ਬਿਰਧ ਮਾਂ ਦੀਆਂ ਨਗਨ ਤਸਵੀਰਾਂ (nude photos) ਖ਼ੁਦ ਹੀ ਵ੍ਹੱਟਸਐਪ (WhatsApp) 'ਤੇ ਸ਼ੇਅਰ ਕਰ ਦਿੱਤੀਆਂ। ਮੁਲਜ਼ਮ ਦੀ ਪਛਾਣ ਦੀਪਕ ਤਿਵਾੜੀ ਵਜੋਂ ਹੋਈ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮੁਲਜ਼ਮ ਦੀਪਕ ਚਾਹੁੰਦਾ ਸੀ ਕਿ ਉਸ ਦੀ ਮਾਂ ਆਪਣਾ ਮਕਾਨ ਉਸ ਦੇ ਨਾਂ ਕਰ ਦੇਵੇ। ਦਾਦਾਬਾੜੀ ਥਾਣਾ ਮੁਖੀ ਤਾਰਾਚੰਦ ਮੁਤਾਬਕ 20 ਦਿਨ ਪਹਿਲਾਂ ਪੀੜਤਾ ਦੇ ਪਤੀ ਦੀ ਮੌਤ ਉਪਰੰਤ ਜਾਇਦਾਦ ਦਾ ਵਿਵਾਦ ਸ਼ੁਰੂ ਹੋ ਗਿਆ ਸੀ। ਬੀਤੀ 13 ਮਈ ਨੂੰ 75 ਸਾਲਾ ਔਰਤ ਨੇ ਪੁਲਿਸ ਕੋਲ ਪਹੁੰਚ ਕੀਤੀ ਕਿ ਉਸ ਦੇ ਪੁੱਤਰ ਨੇ ਉਸ ਦੀਆਂ ਨਗਨ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਲਾ ਦਿੱਤੀਆਂ ਹਨ। ਪੀੜਤਾ ਨੇ ਪੁਲਿਸ ਨੂੰ ਕਿਹਾ ਕਿ ਉਹ ਆਪਣੇ ਮ੍ਰਿਤਕ ਪਤੀ ਲਈ ਹਵਨ ਕਰ ਰਹੀ ਸੀ ਤਾਂ ਉਸ ਦੇ ਪੁੱਤਰ ਨੇ ਕੋਈ ਚੀਜ਼ ਉਸ ਉੱਪਰ ਛਿੜਕ ਦਿੱਤੀ, ਜਿਸ ਨਾਲ ਉਸ ਨੂੰ ਖੁਰਕ ਹੋਣ ਲੱਗੀ। ਜਦੋਂ ਉਹ ਨਹਾਉਣ ਲਈ ਬਾਥਰੂਮ ਗਈ ਤਾਂ ਉਸ ਦੇ ਪੁੱਤਰ ਨੇ ਕਥਿਤ ਤੌਰ 'ਤੇ ਉਸ ਦੀਆਂ ਤਸਵੀਰਾਂ ਖਿੱਚ ਕੇ ਰਿਸ਼ਤੇਦਾਰਾਂ ਨੂੰ ਵ੍ਹੱਟਸਐਪ ਕਰ ਦਿੱਤੀਆਂ। ਬਿਰਧ ਔਰਤ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦ ਰਿਸ਼ਤੇਦਾਰਾਂ ਨੇ ਉਸ ਨੂੰ ਇਸ ਬਾਰੇ ਦੱਸਿਆ। ਇਸ ਮਗਰੋਂ ਮਹਿਲਾ ਪੁਲਿਸ ਕੋਲ ਆਈ ਤਾਂ ਮੁਲਜ਼ਮ ਦੀਪਕ ਤਿਵਾੜੀ ਨੂੰ 16 ਮਈ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਬਲੈਕਮੇਲ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਆਈਪੀਸੀ ਧਾਰਾ 509 ਏ, 509 ਬੀ ਤੇ ਆਈਟੀ ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕਰ ਲਿਆ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904