ਆਰਐਸਐਸ ਦੇ ਮੁੱਖੀ ਭਾਗਵਤ 'ਤੇ ਭੜਕੀ ਸੋਨਮ ਕਪੂਰ, ਕਿਹਾ- 'ਕਿਹੜਾ ਸਮਝਦਾਰ ਬੰਦਾ ਇਸ ਤਰ੍ਹਾਂ ਦੀ ਗੱਲ ਕਰਦਾ ਹੈ?'
ਏਬੀਪੀ ਸਾਂਝਾ | 18 Feb 2020 10:06 AM (IST)
ਆਰਐਸਐਸ ਦੇ ਮੁੱਖੀ ਮੋਹਨ ਭਾਗਵਤ ਨੇ ਇੱਕ ਸਮਾਗਮ 'ਚ ਤਲਾਕ ਦੇ ਵੱਧ ਰਹੇ ਮਾਮਲਿਆਂ 'ਤੇ ਬਿਆਨ ਦਿੱਤਾ, ਜਿਸ 'ਤੇ ਬਾਲੀਵੁੱਡ ਅਦਾਕਾਰ ਸੋਨਮ ਕਪੂਰ ਭੜਕ ਗਈ।
ਨਵੀਂ ਦਿੱਲੀ: ਆਰਐਸਐਸ ਦੇ ਮੁੱਖੀ ਮੋਹਨ ਭਾਗਵਤ ਨੇ ਇੱਕ ਸਮਾਗਮ 'ਚ ਤਲਾਕ ਦੇ ਵੱਧ ਰਹੇ ਮਾਮਲਿਆਂ 'ਤੇ ਬਿਆਨ ਦਿੱਤਾ, ਜਿਸ 'ਤੇ ਬਾਲੀਵੁੱਡ ਅਦਾਕਾਰ ਸੋਨਮ ਕਪੂਰ ਭੜਕ ਗਈ। ਸੋਨਮ ਨੇ ਭਾਗਵਤ ਦੀ ਸਮਝਦਾਰੀ 'ਤੇ ਸਵਾਲ ਚੁੱਕੇ ਹਨ। ਸੋਨਮ ਨੇ ਟਵੀਟਰ 'ਤੇ ਭਾਗਵਤ ਦੀ ਆਲੋਚਨਾ ਕਰਦਿਆਂ ਕਿਹਾ, "ਕਿਹੜਾ ਸਮਝਦਾਰ ਵਿਅਕਤੀ ਇਸ ਤਰ੍ਹਾਂ ਬੋਲਦਾ ਹੈ? ਅਜੀਬ ਤੇ ਮੁਰਖਤਾ ਨਾਲ ਭਰਿਆ ਬਿਆਨ।" ਦਸ ਦਈਏ ਕਿ ਮੋਹਨ ਭਾਗਵਤ ਨੇ ਇੱਕ ਸਮਾਗਮ 'ਚ ਕਿਹਾ ਸੀ, "ਮੌਜੂਦਾ ਸਮੇਂ 'ਚ ਤਲਾਕ ਦੇ ਮਾਮਲੇ ਵੱਧ ਰਹੇ ਹਨ। ਲੋਕ ਫਾਲਤੂ ਦੇ ਮੁੱਦਿਆਂ 'ਤੇ ਲੜ ਰਹੇ ਹਨ। ਤਲਾਕ ਦੇ ਮਾਮਲੇ ਪੜ੍ਹੇ-ਲਿਖੇ ਤੇ ਅਮੀਰ ਪਰਿਵਾਰਾਂ 'ਚੋਂ ਵੱਧ ਸਾਹਮਣੇ ਆਉਂਦੇ ਹਨ ਕਿਉਂਕਿ ਸਿੱਖਿਆ ਤੇ ਅਮੀਰੀ ਨਾਲ ਹੰਕਾਰ ਆਉਂਦਾ ਹੈ। ਜਿਸਦਾ ਨਤੀਜਾ ਪਰਿਵਾਰਾਂ ਦਾ ਟੁੱਟਣਾ ਹੈ। ਇਸ ਨਾਲ ਸਮਾਜ ਵੀ ਟੁੱਟ ਰਿਹਾ ਹੈ ਕਿਉਂਕਿ ਸਮਾਜ ਇੱਕ ਪਰਿਵਾਰ ਹੈ।"