ਸਿਓਲ: ਉੱਤਰ ਕੋਰੀਆ ਨੇ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ ਕਿ ਜੇ ਉਹ ਆਪਣੇ ਕਾਰਕੁਨਾਂ ਨੂੰ ਪਰਚੇ ਪਾੜਣ ਤੇ ਸਰਹੱਦ 'ਤੇ ਸੁੱਟਣ ਤੋਂ ਨਹੀਂ ਰੋਕਦਾ ਤਾਂ ਸੈਨਿਕ ਸਮਝੌਤੇ ਮੁਅੱਤਲ ਕਰ ਦਿੱਤੇ ਜਾਣਗੇ। ਇਸ ਮਿਲਟਰੀ ਸਮਝੌਤੇ 'ਤੇ ਤਣਾਅ ਨੂੰ ਘਟਾਉਣ ਲਈ ਸਾਲ 2018 ‘ਚ ਦਸਤਖਤ ਕੀਤੇ ਗਏ ਸੀ।
ਦਰਅਸਲ, ਦੱਖਣੀ ਕੋਰੀਆ ਦੇ ਕਾਰਕੁਨਾਂ ਨੇ ਉੱਤਰੀ ਕੋਰੀਆ ‘ਚ ਕਿਮ-ਜੋਂਗ-ਉਨ ਦੀ ਸ਼ਕਤੀ ਦੇ ਵਿਰੁੱਧ ਸਰਹੱਦ 'ਤੇ ਪਰਚੇ ਸੁੱਟੇ, ਜਿਸ ਨਾਲ ਉੱਤਰ ਕੋਰੀਆ ਨੂੰ ਭੜਕਾਇਆ ਗਿਆ। ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਇਸ ਨੂੰ ਨਹੀਂ ਰੋਕਦਾ ਤਾਂ ਦੋਵਾਂ ਦੇਸ਼ਾਂ ਵਿਚਾਲੇ ਸੈਨਿਕ ਸਮਝੌਤਾ ਰੱਦ ਕਰ ਦਿੱਤਾ ਜਾਵੇਗਾ ਤੇ ਉਹ ਸਰਹੱਦ ਦੇ ਨੇੜੇ ਸੰਪਰਕ ਦਫ਼ਤਰ ਨੂੰ ਵੀ ਬੰਦ ਕਰ ਦੇਣਗੇ।
ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮੁਕੱਦਮਾ, ਸੋਸ਼ਲ ਮੀਡੀਆ 'ਤੇ ਸਖ਼ਤੀ ਕਰਨ ਦੇ ਆਦੇਸ਼
2018 ‘ਚ ਕਿਮ ਅਤੇ ਮੂਨ ਵਿਚਕਾਰ ਸ਼ਾਂਤੀ ਗੱਲਬਾਤ ਹੋਈ ਤੇ ਉੱਤਰ ਕੋਰੀਆ ਦੀ ਸਰਹੱਦ 'ਤੇ ਕੈਸੋਂਗ ਟਾਊਨ ‘ਚ ਇਕ ਸੰਪਰਕ ਦਫਤਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਜਿਥੇ ਕੋਰੀਆ ਦੇ ਦੇਸ਼ਾਂ ਦਾ ਫੈਕਟਰੀ ਪਾਰਕ ਚਲਾਇਆ ਜਾਂਦਾ ਹੈ। ਸੰਪਰਕ ਦਫਤਰ ਦੋਵਾਂ ਕੋਰੀਆ ਦੇ ਦੇਸ਼ਾਂ ਦੀ ਸਹਿਮਤੀ ਨਾਲ ਮਹਾਂਮਾਰੀ ਦੇ ਮੱਦੇਨਜ਼ਰ ਜਨਵਰੀ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਹਿਰਾਸਤ ‘ਚ ਲਏ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਮੌਤ ਦੇ ਆਰੋਪੀ ਪੁਲਿਸਕਰਮੀ
ਦੱਖਣੀ ਕੋਰੀਆ ਵੱਲੋਂ ਫੌਜੀ ਸਮਝੌਤੇ ਤੋੜਨ ਦੀ ਧਮਕੀ
ਏਬੀਪੀ ਸਾਂਝਾ
Updated at:
04 Jun 2020 11:51 AM (IST)
ਉੱਤਰ ਕੋਰੀਆ ਨੇ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ ਕਿ ਜੇ ਉਹ ਆਪਣੇ ਕਾਰਕੁਨਾਂ ਨੂੰ ਪਰਚੇ ਪਾੜਣ ਤੇ ਸਰਹੱਦ 'ਤੇ ਸੁੱਟਣ ਤੋਂ ਨਹੀਂ ਰੋਕਦਾ ਤਾਂ ਸੈਨਿਕ ਸਮਝੌਤੇ ਮੁਅੱਤਲ ਕਰ ਦਿੱਤੇ ਜਾਣਗੇ।
ਪੁਰਾਣੀ ਤਸਵੀਰ
- - - - - - - - - Advertisement - - - - - - - - -