ਨਵੀਂ ਦਿੱਲੀ: ਜਾਨਲੇਵਾ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੁਨੀਆ ਭਰ 'ਚ ਹੁਣ ਤੱਕ 21 ਹਜ਼ਾਰ 200 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੀਨ ਤੋਂ ਉਪਜਿਆ ਵਾਇਰਸ ਚੀਨ ਦੇ ਮੁਕਾਬਲੇ ਸਪੇਨ 'ਚ ਵੱਧ ਤਬਾਹੀ ਮਚਾ ਚੁੱਕਾ ਹੈ। ਮੌਤ ਦੇ ਮਾਮਲਿਆਂ 'ਚ ਸਪੇਨ ਚੀਨ ਨੂੰ ਪਿੱਛੇ ਛੱਡ ਗਿਆ ਹੈ। ਸਪੇਨ 'ਚ ਮੌਤਾਂ ਦੀ ਗਿਣਤੀ 3 ਹਜ਼ਾਰ 647 ਹੈ।
ਦੂਜੇ ਪਾਸੇ ਕੋਰੋਨਾਵਾਇਰਸ ਦਾ ਸਭ ਤੋਂ ਵੱਧ ਨੁਕਸਾਨ ਇਟਲੀ ਨੂੰ ਭੁਗਤਣਾ ਪਿਆ ਹੈ। ਹੁਣ ਤੱਕ ਇੱਥੇ 7 ਹਜ਼ਾਰ 503 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਜਦਕਿ ਕਰੀਬ 75 ਹਜ਼ਾਰ ਲੋਕ ਇਸ ਤੋਂ ਸੰਕ੍ਰਮਿਤ ਹਨ। ਚੀਨ 'ਚ 3 ਹਜ਼ਾਰ 287 ਮੌਤਾਂ ਦੀ ਗਿਣਤੀ ਰਿਕਾਰਡ ਕੀਤੀ ਗਈ ਹੈ।
ਇਟਲੀ ਵਾਂਗ ਇਰਾਨ 'ਚ ਵੀ ਤਬਾਹੀ ਕੁਝ ਇਸੇ ਤਰ੍ਹਾਂ ਦੀ ਹੈ। ਕਰੀਬ 2 ਹਜ਼ਾਰ 77 ਲੋਕ ਮਰ ਚੁੱਕੇ ਹਨ ਜਦਕਿ 27 ਹਜ਼ਾਰ 17 ਲੋਕ ਇਸ ਵਾਇਰਸ ਨਾਲ ਜੂਝ ਰਹੇ ਹਨ।
ਫਰਾਂਸ ਤੇ ਅਮਰੀਕਾ ਵਿੱਚ ਕੋਰੋਨਾਵਾਇਰਸ ਲਗਾਤਾਰ ਪੈਰ ਪਸਾਰ ਰਿਹਾ ਹੈ। ਕੋਰੋਨਾ ਤੋਂ ਪੌਜ਼ੇਟਿਵ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ
ਕੋਰੋਨਾ ਦਾ ਹੈਰਾਨੀਜਨਕ ਅੰਕੜਾ: ਚੀਨ ਤੋਂ ਵੱਧ ਸਪੇਨ 'ਚ ਹੋਈਆਂ ਮੌਤਾਂ, ਇਟਲੀ ਨੂੰ ਸਭ ਤੋਂ ਵੱਡਾ ਘਾਟਾ
ਏਬੀਪੀ ਸਾਂਝਾ
Updated at:
26 Mar 2020 01:39 PM (IST)
ਜਾਨਲੇਵਾ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੁਨੀਆ ਭਰ 'ਚ ਹੁਣ ਤੱਕ 21 ਹਜ਼ਾਰ 200 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੀਨ ਤੋਂ ਉਪਜਿਆ ਵਾਇਰਸ ਚੀਨ ਦੇ ਮੁਕਾਬਲੇ ਸਪੇਨ 'ਚ ਵੱਧ ਤਬਾਹੀ ਮਚਾ ਚੁੱਕਾ ਹੈ।
- - - - - - - - - Advertisement - - - - - - - - -