ਅੰਮ੍ਰਿਤਸਰ: ਕਿਸਾਨ ਅੰਦੋਲਨ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਆਤਮਿਕ ਬਲ ਮਿਲ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਸੇਧ ਮਿਲ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਨੂੰ ਸਹੀ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਮਸਲੇ ਹੱਲ ਕਰਨ ਲਈ ਕਿਹਾ ਹੈ।
ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰ ਵੇਲੇ ਆਉਂਦੇ ਹੁਕਮਨਾਮੇ ਦੀ ਕਥਾ ਵਿੱਚ ਕਿਸਾਨ ਸੰਘਰਸ਼ ਦੀ ਚਰਚਾ ਹੋ ਰਹੀ ਹੈ। ਸ਼ਨੀਵਾਰ ਨੂੰ ਕਥਾ ਦੌਰਾਨ ਖੇਤੀ ਸੰਘਰਸ਼ ਦੀ ਚਰਚਾ ਕੀਤੀ ਗਈ ਤੇ ਇਸ ਸੰਘਰਸ਼ ਦੀ ਤੁਲਨਾ ਮੁਗ਼ਲ ਕਾਲ ਦੇ ਜਾਬਰ ਹਾਕਮਾਂ ਦੇ ਸਮੇਂ ਨਾਲ ਕੀਤੀ ਗਈ।
ਬੀਜੇਪੀ ਦੇ ਪ੍ਰੋਗਰਾਮ ਦੌਰਾਨ 'ਰੰਗ 'ਚ ਭੰਗ' ਪਾਉਣ ਵਾਲਿਆਂ ਖਿਲਾਫ ਪੰਜਾਬ ਪੁਲਿਸ ਦੀ ਸਖਤੀ, 30-40 ਕਿਸਾਨਾਂ ਖਿਲਾਫ ਕੇਸ
ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੜਕਸਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਮਗਰੋਂ ਹੁਕਮਨਾਮਾ ਲਿਆ ਜਾਂਦਾ ਹੈ, ਜਿਸ ਦੀ ਵਿਆਖਿਆ ਮਗਰੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਕਥਾ ਦੌਰਾਨ ਕੀਤੀ ਜਾਂਦੀ ਹੈ। ਸ਼ਨੀਵਾਰ ਹੁਕਮਨਾਮੇ ਦੀ ਕਥਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਸ਼ਹੀਦੀ ਸਾਕੇ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੇ ਸਮੇਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਘੇਰਾ ਮਈ ਤੋਂ ਦਸੰਬਰ ਮਹੀਨੇ ਤੱਕ ਚੱਲਿਆ ਸੀ। ਉਸ ਵੇਲੇ ਵੀ ਰਸਦਾਂ ਖ਼ਤਮ ਹੋ ਗਈਆਂ ਸਨ, ਘੇਰਾ ਕਦੋਂ ਖ਼ਤਮ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਮੋਦੀ ਦੀ 'ਮਨ ਕੀ ਬਾਤ' 'ਚ ਸਿੱਖਾਂ ਬਾਰੇ ਚਰਚਾ, ਦੇਸ਼ ਸਾਹਮਣੇ ਕਹੀਆਂ ਵੱਡੀਆਂ ਗੱਲਾਂ
ਹੁਣ ਵੀ ਕਿਸਾਨਾਂ ਦਾ ਸੰਘਰਸ਼ ਦਿੱਲੀ ਵਿਚ ਚੱਲਦਿਆਂ ਇਕ ਮਹੀਨਾ ਹੋ ਚੁੱਕਾ ਹੈ। ਸੀਤ ਲਹਿਰ ਪੂਰੇ ਸਿਖ਼ਰ ’ਤੇ ਹੈ ਤੇ ਇਹ ਸੰਘਰਸ਼ ਵੀ ਕਿੰਨੀ ਦੇਰ ਚੱਲੇਗਾ, ਇਸ ਬਾਰੇ ਕੁਝ ਪਤਾ ਨਹੀਂ ਹੈ। ਕਿਸਾਨ ਰਸਦਾਂ ਲੈ ਕੇ ਮੋਰਚੇ ’ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੇ ਹੱਲ ਲਈ ਮੌਜੂਦਾ ਹਾਕਮ ਸਰਕਾਰ ਸੁਹਿਰਦ ਨਹੀਂ ਜਾਪਦੀ। ਇਸ ਲਈ ਕਿਸਾਨ ਸੰਘਰਸ਼ ਫਿਲਹਾਲ ਲੰਮਾ ਚੱਲਣ ਦੀ ਉਮੀਦ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਅੰਦੋਲਨ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਆਤਮਿਕ ਬਲ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੇਧ, ਜਾਣੋ ਸੰਘਰਸ਼ ਦਾ ਧਾਰਮਿਕ ਪੱਖ
ਏਬੀਪੀ ਸਾਂਝਾ
Updated at:
27 Dec 2020 02:46 PM (IST)
ਕਿਸਾਨ ਅੰਦੋਲਨ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਆਤਮਿਕ ਬਲ ਮਿਲ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਸੇਧ ਮਿਲ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਨੂੰ ਸਹੀ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਮਸਲੇ ਹੱਲ ਕਰਨ ਲਈ ਕਿਹਾ ਹੈ।
- - - - - - - - - Advertisement - - - - - - - - -