ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ 'ਮਨ ਕੀ ਬਾਤ' 'ਚ ਸਿੱਖਾਂ ਬਾਰੇ ਚਰਚਾ ਕੀਤੀ। ਉਨ੍ਹਾਂ ਸਿੱਖ ਧਰਮ ਬਾਰੇ ਦੇਸ਼ ਸਾਹਮਣੇ ਵੱਡੀਆਂ ਗੱਲਾਂ ਕਹੀਆਂ। ਉਨ੍ਹਾਂ ਐਤਵਾਰ ਨੂੰ ਦੇਸ਼ ਦੇ ਲੋਕਾਂ ਨੂੰ ਸਿੱਖ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਤੇ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਕਿਹਾ ਹੈ।


ਇਸ ਸਾਲ ਦੇ ਆਪਣੇ ਆਖਰੀ ‘ਮਨ ਕੀ ਬਾਤ’ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਉਨ੍ਹਾਂ ਦੀਆਂ ਕੁਰਬਾਨੀਆਂ ਨੇ ਭਾਰਤ ਦੇ ਮਹਾਨ ਸੱਭਿਆਚਾਰ ਤੇ ਸਭਿਅਤਾ ਨੂੰ ਮਜ਼ਬੂਤ ਕਰਨ ਤੇ ਕਾਇਮ ਰੱਖਣ ਵਿੱਚ ਮਦਦ ਕੀਤੀ।"

ਮੋਦੀ ਨੇ ਇਸ ਸਾਲ ਆਖਰੀ ਵਾਰ ਕੀਤੀ 'ਮਨ ਕੀ ਬਾਤ', ਜਾਣੋ ਕੀ ਬੋਲੇ

ਮੋਦੀ ਵਲੋਂ ਦਿੱਤਾ ਗਿਆ ਭਾਸ਼ਣ ਜ਼ਿਆਦਾਤਰ ਸਿੱਖਾਂ ਨਾਲ ਸਬੰਧਤ ਸੀ ਕਿਉਂਕਿ ਕਿਸਾਨ ਅੰਦੋਲਨ 'ਚ ਬੇਸ਼ਕ ਪੂਰੇ ਦੇਸ਼ ਤੋਂ ਕਿਸਾਨ ਹਿੱਸਾ ਲੈ ਰਹੇ ਹਨ, ਪਰ ਇਸ 'ਚ ਵੱਡੀ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਹੈ। ਇਸ ਲਈ ਪੀਐਮ ਮੋਦੀ ਤੇ ਉਨ੍ਹਾਂ ਦੀ ਸਰਕਾਰ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਆਪਣੇ ਹੱਕ 'ਚ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ।

ਪੀਟੀਆਈ ਨੇ ਰਿਪੋਰਟ ਦਿੱਤੀ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਆਈਆਰਸੀਟੀਸੀ ਨੇ 8 ਦਸੰਬਰ ਤੋਂ 12 ਦਸੰਬਰ ਦੇ ਵਿਚਕਾਰ ਲਗਭਗ ਦੋ ਕਰੋੜ ਈਮੇਲ ਆਪਣੇ ਗ੍ਰਾਹਕਾਂ ਨੂੰ ਅਜਿਹੇ ਭੇਜੇ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਮੋਦੀ ਵਲੋਂ ਸਿੱਖ ਭਾਈਚਾਰੇ ਦੀ ਹਮਾਇਤ ਲਈ ਲਏ ਗਏ 13 ਫੈਸਲਿਆਂ ਦੀ ਸੂਚੀ ਦਿੱਤੀ ਹੋਈ ਹੈ।  

ਪੰਜਾਬ ਅੰਦਰ ਬੀਜੇਪੀ ਨੂੰ ਵੱਡਾ ਝਟਕਾ, ਅਸਤੀਫਿਆਂ ਦਾ ਹੜ੍ਹ

ਉਨ੍ਹਾਂ ਕੋਵਿਡ-19 ਮਹਾਂਮਾਰੀ ਵੀ ਬੋਲਦਿਆਂ ਕਿਹਾ ਕਿ ਇਸ ਨੇ ਦੇਸ਼ ਨੂੰ ਮਜ਼ਬੂਤ ਸਬਕ ਸਿਖਾਇਆ ਹੈ। ਮੋਦੀ ਨੇ ਕਿਹਾ, “ਇਹ ਚੁਣੌਤੀ ਭਰਪੂਰ ਸੀ ਪਰ ਲੋਕਾਂ ਨੂੰ ਹਾਲਾਤਾਂ 'ਚ ਢਲਣਾ ਸਿਖਾਇਆ। ਇਸ ਨਾਲ ਹਰ ਕੋਈ ਆਤਮ ਨਿਰਭਰ ਬਣਨ ਦੇ ਕਾਬਿਲ ਹੋ ਪਾਇਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ