ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਮੋਦੀ ਦੇ ਰੇਡੀਓ ਪ੍ਰੋਗਰਾਮਾਂ ਦੀ ਲੜੀ ਦਾ ਇਹ ਇਸ ਸਾਲ ਦਾ ਆਖਰੀ ਪ੍ਰੋਗਰਾਮ ਹੈ। ਮੋਦੀ ਨੇ ਸਭ ਤੋਂ ਪਹਿਲਾਂ ਜਨਤਾ ਦੀ ਤਰਫ਼ੋਂ ਲਿਖੇ ਪੱਤਰਾਂ ਬਾਰੇ ਗੱਲ ਕੀਤੀ।

ਅਹਿਮ ਗੱਲ ਹੈ ਕਿ ਦੇਸ਼ ਭਰ ਵਿੱਚ ਕਿਸਾਨਾਂ ਨੇ ਥਾਲੀਆਂ ਵਜਾ ਕੇ ਮੋਦੀ ਦੇ ਪ੍ਰਗੋਰਾਮ ਦਾ ਵਿਰੋਧ ਕੀਤਾ। ਪੰਜਾਬ ਵਿੱਚੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੇ ਧਰਨਿਆਂ ਵਾਲੀਆਂ ਥਾਵਾਂ 'ਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਥਾਲੀਆਂ ਵਜਾਈਆਂ। ਇਸ ਤੋਂ ਇਲਾਵਾ ਲੋਕਾਂ ਨੇ ਘਰਾਂ ਬਾਹਰ ਵੀ ਥਾਲੀਆਂ ਵਜਾਈਆਂ।


 

ਮੋਦੀ ਨੇ ਕਿਹਾ, “ਜ਼ਿਆਦਾਤਰ ਪੱਤਰਾਂ ਵਿੱਚ, ਲੋਕਾਂ ਨੇ ਦੇਸ਼ ਦੀ ਤਾਕਤ, ਦੇਸ਼ ਵਾਸੀਆਂ ਦੀ ਸਮੂਹਿਕ ਤਾਕਤ ਦੀ ਪ੍ਰਸ਼ੰਸਾ ਕੀਤੀ ਹੈ। ਜਦੋਂ ਜਨਤਕ ਕਰਫਿਊ ਵਰਗਾ ਤਜਰਬਾ ਸਾਰੇ ਸੰਸਾਰ ਲਈ ਪ੍ਰੇਰਣਾ ਬਣ ਗਿਆ, ਜਦੋਂ ਸਾਡੇ ਕੋਰੋਨਾ ਯੋਧਿਆਂ ਨੂੰ ਤਾੜੀਆਂ ਤੇ ਥਾਲੀਆਂ ਵਜਾ ਕੇ ਸਨਮਾਨਤ ਕੀਤਾ ਤੇ ਜੋ ਏਕਤਾ ਦਿਖਾਈ ਗਈ ਸੀ, ਉਸ ਨੂੰ ਬਹੁਤ ਸਾਰੇ ਲੋਕਾਂ ਨੇ ਯਾਦ ਕੀਤਾ ਹੈ।"

ਪੀਐਮ ਮੋਦੀ ਨੇ ਅੱਗੇ ਕਿਹਾ, ‘ਦੇਸ਼ ਦੇ ਸਨਮਾਨ ਵਿੱਚ, ਆਮ ਆਦਮੀ ਨੇ ਇਸ ਤਬਦੀਲੀ ਨੂੰ ਮਹਿਸੂਸ ਕੀਤਾ ਹੈ। ਮੈਂ ਦੇਸ਼ ਵਿੱਚ ਉਮੀਦ ਦਾ ਸ਼ਾਨਦਾਰ ਵਹਾਅ ਵੀ ਵੇਖਿਆ ਹੈ। ਬਹੁਤ ਸਾਰੀਆਂ ਚੁਣੌਤੀਆਂ ਸਨ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ। ਕੋਰੋਨਾ ਦੇ ਕਾਰਨ, ਸਪਲਾਈ ਚੇਨ ਦੇ ਸਬੰਧ ਵਿੱਚ ਦੁਨੀਆ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਸਨ, ਪਰ ਅਸੀਂ ਹਰ ਸੰਕਟ ਤੋਂ ਨਵੇਂ ਸਬਕ ਲੈ ਲਏ।