ਦੱਸ ਦਈਏ ਕਿ ਇਸ ਮਾਮਲੇ 'ਚ ਐਫਆਈਆਰ ਨੰ.-20 29.01.2020 ਤਰੀਕ ਨੂੰ u/s 21/61/85 NDPS Act, 25/54/59 ਆਰਮਜ਼ ਐਕਟ ਤਹਿਚ ਥਾਣਾ ਸਦਰ, ਸਪੈਸ਼ਲ ਟਾਸਕ ਫੋਰਸ, ਫੇਜ਼ IV, ਐਸ ਏ ਐਸ ਨਗਰ ਨੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ 6 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਦੇ ਨਾਲ ਹੀ ਐਫਆਈਆਰ ਨੰ.-23 ਮਿਤੀ 30.01.2020 ਨੂੰ u/s 21, 25, 27-A, 29/61/85 ਐਨਡੀਪੀਐਸ ਐਕਟ ਅਧਿਨ ਥਾਣਾ ਸਦਰ ਦੀ ਸਪੈਸ਼ਲ ਟਾਸਕ ਫੋਰਸ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ। ਜਿਸ 'ਚ ਐਸਟੀਐਫ ਨੇ ਹੇਠ ਲਿਖੀ ਖੇਪ ਬਰਾਮਦ ਕੀਤੀ।
1) 188 ਕਿਲੋ 455 ਗ੍ਰਾਮ ਹੈਰੋਇਨ
2) ਡੈਕਸਟ੍ਰੋਮੇਥੋਰਫਨ 38 ਕਿਲੋਗ੍ਰਾਮ 220 ਗ੍ਰਾਮ
3) 25 ਕਿਲੋ 865 ਗ੍ਰਾਮ ਕੈਫੀਨ ਪਾਊਡਰ, ਜਿਸ ਦੀ ਵਰਤੋਂ ਹੈਰੋਇਨ 'ਚ ਮਿਲਾਉਣ ਲਈ ਵਰਤਿਆ ਜਾਂਦੀ ਸੀ।
4) ਰਸਾਇਣਕ ਬਣਤਰ ਦੇ 6 ਡਰੱਮ ਜਿਨ੍ਹਾਂ ਦਾ ਭਾਰ 207 ਕਿਲੋਗ੍ਰਾਮ 130 ਗ੍ਰਾਮ ਰਿਕਵਰ ਕੀਤਾ। ਇਸ ਸਮੱਗਰੀ ਦੀ ਕਿਸਮ ਦੀ ਪੁਸ਼ਟੀ ਕਰਨ ਲਈ ਜਾਂਚ ਕੀਤੀ ਜਾਣੀ ਅਜੇ ਬਾਕੀ ਹੈ।
ਇਹ ਸਾਰੀ ਰਿਕਵਰੀ ਕਾਰਜਕਾਰੀ ਮੈਜਿਸਟਰੇਟ ਦੀ ਮੌਜੂਦਗੀ 'ਚ ਕੀਤੀ ਗਈ।