ਲੁਧਿਆਣਾ: ਇੱਥੇ ਦੀ ਐਸਟੀਐਫ ਟੀਮ ਨੇ ਇੱਕ ਕਿਲੋ 40 ਗ੍ਰਾਮ ਹੈਰੋਇਨ ਅਤੇ ਕਰੀਬ 5000 ਯੂਐਸ ਡਾਲਰ ਸਣੇ ਇੱਕ ਗਨ, ਕੁਝ ਜ਼ਿੰਦਾ ਕਾਰਤੂਸ ਅਤੇ ਖਾਲੀ ਰੋਂਦ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਮੁਲਜ਼ਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਐਸਟੀਐਫ ਏਆਈਜੀ ਸਨੇਹ ਦੀਪ ਸ਼ਰਮਾ ਨੇ ਕਿਹਾ ਕਿ ਇੰਸਪੈਕਟਰ ਹਰਬੰਸ ਸਿੰਘ ਨੂੰ ਖਬਰੀ ਤੋਂ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਹਰਬੰਸ ਨੇ ਪੱਕਖੋਵਾਲ ਰੋੜ ਦੇ ਫੁੱਕਾਵਾਲ ਚੌਕ 'ਤੇ ਨਾਕਬੰਦੀ ਕੀਤੀ। ਇੱਥੇ ਉਨ੍ਹਾਂ ਨੇ ਐਕਟਿਵਾ ਸਵਾਰ ਯਾਦਵਿੰਦਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਹੈਰੋਇਨ, ਗਨ, 5000 ਯੂਐਸ ਡਾਲਰ ਸਣੇ ਕਈ ਵਸਤੂਆਂ ਮਿਲੀਆਂ।
ਸਨੇਹਦੀਪ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਅੱਗੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਐਸਟੀਐਫ ਨੂੰ ਮਿਲੀ ਕਾਮਯਾਬੀ, ਹੈਰੋਇਨ ਅਤੇ ਵਿਦੇਸ਼ੀ ਮੁਦਰਾ ਸਣੇ ਇੱਕ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
18 Feb 2020 07:49 PM (IST)
ਲੁਧਿਆਣਾ ਦੀ ਐਸਟੀਐਫ ਟੀਮ ਨੇ ਇੱਕ ਕਿਲੋ 40 ਗ੍ਰਾਮ ਹੈਰੋਇਨ ਅਤੇ ਕਰੀਬ 5000 ਯੂਐਸ ਡਾਲਰ ਸਣੇ ਇੱਕ ਗਨ, ਕੁਝ ਜ਼ਿੰਦਾ ਕਾਰਤੂਸ ਅਤੇ ਖਾਲੀ ਰੋਂਦ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
- - - - - - - - - Advertisement - - - - - - - - -