ਸੰਨੀ ਦਿਓਲ ਬਦਲਣਗੇ ਪੰਜਾਬ ਦੇ ਇਸ ਪਿੰਡ ਦੀ ਤਕਦੀਰ
ਏਬੀਪੀ ਸਾਂਝਾ | 18 Feb 2020 04:41 PM (IST)
ਗੁਰਦਾਸਪੁਰ ਦੇ ਪਿੰਡ ਕਾਹਨਪੁਰ ਦੀ ਤਕਦੀਰ ਬਦਲਣ ਦੀ ਆਸ ਬੱਝੀ ਹੈ। ਇਹ ਜ਼ਿੰਮਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਚੁੱਕਿਆ ਹੈ। ਉਨ੍ਹਾਂ ਨੇ ਧਾਰ ਬਲਾਕ ਦੇ ਪਿੰਡ ਕਾਹਨਪੁਰ ਨੂੰ ਸੁੰਦਰ ਵਿਕਾਸ ਯੋਜਨਾ ਤਹਿਤ ਗੋਦ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਪਿੰਡ ਦੇ ਵਿਕਾਸ ਲਈ ਕੰਮ ਕਰਨਗੇ। ਪਿੰਡ ਵਿੱਚ ਮਿੰਨੀ ਹਸਪਤਾਲ, ਆਂਗਣਵਾੜੀ ਦੇ ਕਮਰੇ, ਨਿਕਾਸੀ ਪ੍ਰਬੰਧ ਨੂੰ ਠੀਕ ਕਰਵਾਉਣਗੇਅਤੇ ਪੰਚਾਇਤ ਘਰ ਬਣਵਾਉਣਗੇ।
ਚੰਡੀਗੜ੍ਹ: ਗੁਰਦਾਸਪੁਰ ਦੇ ਪਿੰਡ ਕਾਹਨਪੁਰ ਦੀ ਤਕਦੀਰ ਬਦਲਣ ਦੀ ਆਸ ਬੱਝੀ ਹੈ। ਇਹ ਜ਼ਿੰਮਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਚੁੱਕਿਆ ਹੈ। ਉਨ੍ਹਾਂ ਨੇ ਧਾਰ ਬਲਾਕ ਦੇ ਪਿੰਡ ਕਾਹਨਪੁਰ ਨੂੰ ਸੁੰਦਰ ਵਿਕਾਸ ਯੋਜਨਾ ਤਹਿਤ ਗੋਦ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਪਿੰਡ ਦੇ ਵਿਕਾਸ ਲਈ ਕੰਮ ਕਰਨਗੇ। ਪਿੰਡ ਵਿੱਚ ਮਿੰਨੀ ਹਸਪਤਾਲ, ਆਂਗਣਵਾੜੀ ਦੇ ਕਮਰੇ, ਨਿਕਾਸੀ ਪ੍ਰਬੰਧ ਨੂੰ ਠੀਕ ਕਰਵਾਉਣਗੇਅਤੇ ਪੰਚਾਇਤ ਘਰ ਬਣਵਾਉਣਗੇ। ਇਸ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਂਝ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਹਲਕੇ ਵਿੱਚ ਤਾਂ ਆਉਂਦੇ ਨਹੀਂ, ਉਹ ਪਿੰਡ ਦਾ ਵਿਕਾਸ ਕਿਵੇਂ ਕਰਨਗੇ। ਪਿੰਡ ਦੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸੰਨੀ ਦਿਓਲ ਫੰਡ ਮੁਹੱਈਆ ਕਰਵਾਉਂਦੇ ਹਨ ਤਾਂ ਪਿੰਡ ਦੀ ਤਕਦੀਰ ਬਦਲ ਸਕਦੀ ਹੈ। ਦੱਸ ਦਈਏ ਕਿ ਸੰਨੀ ਦਿਓਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਹਨ। ਇਸ ਮਗਰੋਂ ਉਹ ਹਲਕੇ ਵਿੱਚ ਘੱਟ-ਵੱਧ ਹੀ ਆਏ। ਇਸ ਲਈ ਉਨ੍ਹਾਂ ਦੀ ਬੇਹੱਦ ਅਲੋਚਨਾ ਹੋ ਰਹੀ ਸੀ। ਹੁਣ ਪਿਛਲੇ ਦਿਨ ਉਹ ਹਲਕੇ ਵਿੱਚ ਸਰਗਰਮ ਨਜ਼ਰ ਆਏ।