ਨਵੀਂ ਦਿੱਲੀ: ਅੱਜ ਏਸ਼ੀਆਈ ਬਜ਼ਾਰਾਂ ‘ਚ ਦਿਖਿਆ ਗਿਰਾਵਟ ਦਾ ਅਸਰ ਘਰੇਲੂ ਬਜ਼ਾਰਾਂ ‘ਤੇ ਵੀ ਦੇਖਿਆ ਗਿਆ ਤੇ ਸ਼ੁੱਕਰਵਾਰ ਨੂੰ ਅਮਰੀਕੀ ਬਜ਼ਾਰਾਂ ਦੀ ਜ਼ਬਰਦਸਤ ਕਮਜ਼ੋਰੀ ਦਾ ਅਸਰ ਅੱਜ ਭਾਰਤ ਦੇ ਸਟਾਕ ਮਾਰਕਿਟ ‘ਤੇ ਦੇਖਿਆ ਗਿਆ। ਭਾਰਤੀ ਬਜ਼ਾਰ ਵੱਡੀ ਗਿਰਾਵਟ ਦੇ ਨਾਲ ਖੁੱਲਿਆ। ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਬਜ਼ਾਰ ਦੀ ਕਮਜ਼ੋਰੀ ਦੇ ਨਾਲ ਸ਼ੁਰੂਆਤ ਹੋਈ।


ਸੈਂਸੇਕਸ ‘ਚ ਸ਼ੁਰੂਆਤ ‘ਚ 950 ਅੰਕਾਂ ਦੀ ਗਿਰਾਵਟ ਦੇਖੀ ਗਈ। ਸ਼ੁਰੂਆਤ ‘ਚ ਹੀ ਸੈਂਸੇਕਸ-ਨਿਫਟੀ ‘ਚ 3-3 ਫੀਸਦੀ ਤੋਂ ਜ਼ਿਆਦਾ ਗਿਰਾਵਟ ਦੇਖੀ ਗਈ। ਬਜ਼ਾਰ ਖੁੱਲਣ ਦੇ 5 ਮਿੰਟ ਦੇ ਅੰਦਰ ਸੈਂਸੇਕਸ 951.66 ਅੰਕ ਯਾਨੀ 3.19 ਫੀਸਦ ਦੀ ਕਮਜ਼ੋਰੀ ਨਾਲ 28,863 ‘ਤੇ ਕਾਰੋਬਾਰ ਰਿਹਾ ਸੀ ਤੇ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 271.65 ਅੰਕ ਯਾਨੀ 3.14 ਫੀਸਦੀ ਦੀ ਗਿਰਾਵਟ ਨਾਲ 8,388 ‘ਤੇ ਕਾਰੋਬਾਰ ਕਰ ਰਿਹਾ ਸੀ।

ਪ੍ਰੀ-ਓਪਨ ਸੈਸ਼ਨ ‘ਚ ਬਾਜ਼ਾਰ ‘ਚ ਜ਼ੋਰਦਾਰ ਗਿਰਾਵਟ ਦੇਖੀ ਜਾ ਰਿਹਾ ਸੀ ਤੇ ਸੈਂਸੇਕਸ ‘ਚ 150 ਅੰਕਾਂ ਦੀ ਗਿਰਾਵਟ ਦੇ ਨਾਲ 29500 ਦੇ ਨਜ਼ਦੀਕ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਨਿਫਟੀ 350 ਅੰਕਾਂ ਦੀ ਜ਼ਬਰਦਸਤ ਗਿਰਾਵਟ ਦੇ ਨਾਲ 8400 ਦੇ ਹੇਠਾਂ ਫਿਸਲ ਗਿਆ ਸੀ। ਇਸ ਦੇ ਆਧਾਰ ‘ਤੇ ਸਾਫ ਸੀ ਕਿ ਭਾਰਤੀ ਬਾਜ਼ਾਰਾਂ ਦੀ ਗਿਰਾਵਟ ਨਾਲ ਹੀ ਸ਼ੁਰੂਆਤ ਹੋਵੇਗੀ।

ਇਹ ਵੀ ਪੜ੍ਹੋ :

ਕੋਰੋਨਾ ਨੇ ਲਈ ਦੇਸ਼ ਦੇ 27 ਲੋਕਾਂ ਦੀ ਜਾਨ, ਮਰੀਜ਼ਾਂ ਦੀ ਗਿਣਤੀ 1139 ਤੱਕ ਪਹੁੰਚੀ

ਪੈਰਾਂ ‘ਤੇ ਪਏ ਛਾਲੇ ਪਰ ਨਹੀਂ ਕੋਈ ਪਰਵਾਹ, ਕੋਰੋਨਾ ਅੱਗੇ ਬੇਵਸ ਹੋਏ ਪਰਵਾਸੀ ਮਜ਼ਦੂਰ, ਦੇਖੋ ਤਸਵੀਰਾਂ