ਪਟਿਆਲਾ: ਪੰਜਾਬ ਦੇ ਅਫਸਰਾਂ ਨੂੰ ਤਲਬ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਰਾਜਪਾਲ ਤੇ ਕੇਂਦਰ ਸਰਕਾਰ 'ਤੇ ਭੜਕ ਗਏ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਟਿਆਲਾ ਪਹੁੰਚੇ। ਇਥੇ ਸੁਖਬੀਰ ਬਾਦਲ ਨੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸੁਖਬੀਰ ਬਾਦਲ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਦੇਸ਼ ਵਿੱਚ ਰਾਜਪਾਲ ਦੇ ਅਹੁਦੇ ਦਾ ਦੁਰਪਯੋਗ ਕਰ ਰਹੀ ਹੈ।
ਉਨ੍ਹਾਂ ਕਿਹਾ ਪਟਿਆਲਾ ਦੇ ਬਾਹਦੁਰਗੜ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਪਾਸੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਨੂੰ ਰਾਜਪਾਲ ਵਲੋਂ ਤੰਗ ਕੀਤਾ ਜਾ ਰਿਹਾ ਦੂੱਜੇ ਪਾਸੇ ਪੰਜਾਬ ਦੀ ਅਮਨ ਕਨੂੰਨ ਦੀ ਹਾਲਤ ਦਾ ਬਹਾਨਾ ਬਣਾ ਕੇ ਰਾਜਪਾਲ ਪੰਜਾਬ ਦੇ ਅਫ਼ਸਰਾਂ ਨੂੰ ਤਲਬ ਕਰ ਰਹੇ ਹਨ।
ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਰਾਜਪਾਲ ਨੂੰ ਕਈ ਵਾਰ ਮਿਲਿਆ ਅਤੇ ਪੰਜਾਬ ਦੇ ਅੰਦਰ ਅਮਨ ਕਨੂੰਨ ਦੀ ਹਾਲਤ, ਸ਼ਰਾਬ ਫ਼ੈਕਟਰੀਆਂ ਅਤੇ ਨਕਲੀ ਸ਼ਰਾਬ ਦੇ ਨਾਲ ਹੋਈਆ ਮੌਤਾਂ ਬਾਰੇ ਕਾਰਵਾਈ ਕਰਨ ਲਈ ਬੇਨਤੀਆਂ ਕੀਤੀਆਂ, ਪਰ ਰਾਜਪਾਲ ਨੇ ਕਿਸੇ ਵੀ ਮੈਮੋਰੰਡਮ ਦਾ ਕੋਈ ਵੀ ਨੋਟਿਸ ਨਹੀਂ ਲਿਆ।
ਸੁਖਬੀਰ ਬਾਦਲ ਮੁਤਾਬਕ ਹੁਣ ਬੀਜੇਪੀ ਦਾ ਪੰਜਾਬ ਵਿੱਚ ਵਿਰੋਧ ਹੋ ਰਿਹਾ ਹੈ ਤਾਂ ਪੰਜਾਬ ਵਿੱਚ ਰਾਜਪਾਲ ਨੇ ਅਫਸਰਾਂ ਨੂੰ ਤਲਬ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਦੰਰੂਨੀ ਸ਼ਾਮ ਬੀਜੇਪੀ ਦੀ ਸਰਕਾਰ ਦੇ ਨਾਲ ਹੈ। ਜੋ ਸਹੁਲਤਾ ਕੈਪਟਨ ਨੂੰ ਮਿਲੀ ਹੈ ਉਹ ਕੇਂਦਰ ਸਰਕਾਰ ਦੇ ਆਸ਼ਿਰਵਾਦ ਵਲੋਂ ਮਿਲੀ ਹੈ।
ਉਨ੍ਹਾਂ ਕਿਹਾ ਦੇਸ਼ ਦੀਆਂ ਰੀਜਨਲ ਪਾਰਟੀਆਂ ਨਾਲ ਸਾਡੀ ਗੱਲ ਚੱਲ ਰਹੀ ਹੈ ਤੇ ਜਲਦ ਹੀ ਅਸੀਂ ਮੀਟਿੰਗ ਕਰਕੇ ਫੈਸਲਾ ਲਵਾਂਗੇ। ਅੱਜ ਦੇਸ਼ ਦੇ ਜੋ ਹਾਲਾਤ ਮੋਦੀ ਸਰਕਾਰ ਨੇ ਬਣਾ ਦਿੱਤੇ ਹਨ, ਇਸ ਦੇ ਲਈ ਜ਼ਰੂਰੀ ਹੈ ਕਿ ਦੇਸ਼ ਦਾ ਫੇਡਰਲ ਢਾਂਚਾ ਮਜ਼ਬੂਤ ਹੋਵੇ। ਕੈਪਟਨ ਸਾਹਿਬ 'ਤੇ ਮੋਦੀ ਸਾਹਿਬ ਦੇ ਕਈ ਅਹਿਸਾਨ ਹਨ ਅਤੇ ਕੈਪਟਨ ਅੱਜ ਉਨ੍ਹਾਂ ਦੇ ਅਹਿਸਾਨ ਵਾਪਸ ਕਰ ਰਹੇ ਹਨ।