ਨਵੀਂ ਦਿੱਲੀ: ਕਿਸਾਨਾਂ ਅਤੇ ਸਰਕਾਰ ਦਰਮਿਆਨ 8ਵੇਂ ਗੇੜ ਦੀ ਬੈਠਕ ਵੀ ਨਾਕਾਮ ਰਹੀ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ 8 ਜਨਵਰੀ ਨੂੰ ਦੁਬਾਰਾ ਸਰਕਾਰ ਨਾਲ ਮੁਲਾਕਾਤ ਕਰਨਗੇ। ਤਿੰਨ ਖੇਤੀਬਾੜੀ ਕਾਨੂੰਨਾਂ ਅਤੇ ਐਮਐਸਪੀ ਦੇ ਦੋਵੇਂ ਮੁੱਦਿਆਂ ਨੂੰ ਵਾਪਸ ਲੈਣ 'ਤੇ 8 ਤਰੀਕ ਨੂੰ ਫਿਰ ਗੱਲਬਾਤ ਹੋਵੇਗੀ। ਅਸੀਂ ਦੱਸ ਦਿੱਤਾ ਹੈ ਕਿ ਜੇ ਕਾਨੂੰਨਾਂ ਦੀ ਵਾਪਸੀ ਤਾਂ ਕੋਈ ਘਰ ਵਾਪਸੀ ਨਹੀਂ।
ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਸਰਕਾਰ ਅਤੇ ਕਿਸਾਨਾਂ ਦਰਮਿਆਨ ਕੋਈ ਗੱਲ ਨਹੀਂ ਬਣੀ। 8 ਜਨਵਰੀ ਨੂੰ ਦੁਬਾਰਾ ਇਕ ਬੈਠਕ ਹੋਵੇਗੀ। ਅਸੀਂ ਕਿਸਾਨਾਂ ਦਾ ਸਤਿਕਾਰ ਕਰਦੇ ਹਾਂ। ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨਾਂ ਨੂੰ ਸਰਕਾਰ 'ਤੇ ਭਰੋਸਾ ਹੈ।
ਕਾਨੂੰਨ ਵਾਪਸ ਨਹੀਂ ਲਵੇਗੀ ਸਰਕਾਰ, ਮੀਟਿੰਗ 'ਚ ਗਰਮਾ-ਗਰਮੀ!
ਤੋਮਰ ਨੇ ਕਿਹਾ ਕਿ ਅੱਜ ਦੀ ਵਿਚਾਰ-ਵਟਾਂਦਰੇ ਦੇ ਮੱਦੇਨਜ਼ਰ ਮੈਨੂੰ ਉਮੀਦ ਹੈ ਕਿ ਅਗਲੀ ਮੁਲਾਕਾਤ ਦੌਰਾਨ ਸਾਡੇ 'ਚ ਸਾਰਥਕ ਵਿਚਾਰ ਵਟਾਂਦਰੇ ਹੋਣਗੇ ਅਤੇ ਅਸੀਂ ਸਿੱਟੇ 'ਤੇ ਪਹੁੰਚਾਂਗੇ। ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ 8 ਜੂਨ ਨੂੰ ਫਿਰ ਗੱਲਬਾਤ ਹੋਵੇਗੀ।
ਬੇਅਦਬੀ ਮਾਮਲੇ 'ਚ ਹਾਈਕੋਰਟ ਵਲੋਂ ਸੀਬੀਆਈ ਨੂੰ ਝਟਕਾ, ਇੱਕ ਮਹੀਨੇ 'ਚ ਰਿਕਾਰਡ ਪੁਲਿਸ ਨੂੰ ਸੌਂਪਣ ਲਈ ਕਿਹਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨਾਂ ਤੇ ਸਰਕਾਰ ਦੀ ਮੀਟਿੰਗ ਫਿਰ ਰਹੀ ਬੇਨਤੀਜਾ, ਇਸ ਦਿਨ ਫਿਰ ਹੋਵੇਗੀ ਬੈਠਕ
ਏਬੀਪੀ ਸਾਂਝਾ
Updated at:
04 Jan 2021 06:44 PM (IST)
ਕਿਸਾਨਾਂ ਅਤੇ ਸਰਕਾਰ ਦਰਮਿਆਨ 8ਵੇਂ ਗੇੜ ਦੀ ਬੈਠਕ ਵੀ ਨਾਕਾਮ ਰਹੀ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ 8 ਜਨਵਰੀ ਨੂੰ ਦੁਬਾਰਾ ਸਰਕਾਰ ਨਾਲ ਮੁਲਾਕਾਤ ਕਰਨਗੇ।
- - - - - - - - - Advertisement - - - - - - - - -