ਅੰਮ੍ਰਿਤਸਰ: ਸਾਬਕਾ ਕ੍ਰਿਕੇਟਰ ਸੁਨੀਲ ਗਵਾਸਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਗੁਰੂ ਸਾਹਿਬ ਅੱਗੇ ਸੀਸ ਨਿਵਾ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਇਸ ਕੇਂਦਰ 'ਚ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਹ 25 ਸਾਲ ਪਹਿਲਾਂ ਵੀ ਇੱਥੇ ਮੱਥਾ ਟੇਕਣ ਲਈ ਆਏ ਸੀ। ਗਵਾਸਕਰ ਧਰਮਸ਼ਾਲਾ 'ਚ ਕ੍ਰਿਕੇਟ ਮੈਚ ਸਮਾਗਮ 'ਚ ਹਿੱਸਾ ਲੈਣ ਲਈ ਆਏ ਹਨ।

ਇਹ ਵੀ ਪੜ੍ਹੋ:

IND vs SA ਦੇ ਪਹਿਲੇ ਵਨਡੇ ਮੈਚ 'ਤੇ ਨਾ ਹੋਵੇ: ਬਾਰਸ਼, ਐਚਪੀਸੀਏ ਅਧਿਕਾਰੀਆਂ ਨੇ ਕੀਤੀ ਨਾਗ ਦੇਵਤਾ ਦੀ ਪੂਜਾ

ਕੋਰੋਨਾਵਾਇਰਸ 'ਤੇ ਬੋਲਦਿਆਂ ਗਵਾਸਕਰ ਨੇ ਕਿਹਾ ਕਿ ਇਸ ਦਾ ਅਸਰ ਕ੍ਰਿਕਟ 'ਤੇ ਵੀ ਪੈ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਦੂਰ ਰਹੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ।

ਇਹ ਵੀ ਪੜ੍ਹੋ: