ਸੂਰਤ: ਗੁਜਰਾਤ ਦੇ ਸੂਰਤ ਸ਼ਹਿਰ 'ਚ ਇੱਕ ਹਾਦਸੇ ਕਰਕੇ ਐਲਪੀਜੀ ਸਿਲੰਡਰ ਲੈ ਜਾ ਰਹੇ ਇੱਕ ਟਰੱਕ ਨੂੰ ਅੱਗ ਲੱਗ ਗਈ। ਉਥੋਂ ਲੰਘ ਰਹੀ ਇੱਕ ਸਕੂਲ ਬੱਸ ਵੀ ਇਸ ਅੱਗ ਦੀ ਚਪੇਟ 'ਚ ਆ ਗਈ। ਬੱਸ '25 ਬੱਚੇ ਸਵਾਰ ਸੀ ਜਿਨ੍ਹਾਂ ਨੂੰ ਬਚਾਇਆ ਗਿਆ। 5 ਅੱਗ ਬੁਝਾਊ ਵਿਭਾਗ ਦੀ ਗੱਡੀਆਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ। ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ। ਸਿਲੰਡਰ ਦੇ ਫਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਦੂਰੋਂ ਸੁਣਾਈ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਸੂਰਤ 'ਚੋਂ ਲੰਘ ਰਿਹਾ ਸੀ ਪਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਟਰੱਕ 'ਤੇ ਲੱਦੇ ਸਿਲੰਡਰਾਂ ਨੂੰ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਇਸੇ ਦੌਰਾਨ ਇਥੋਂ ਲੰਘ ਰਹੀ ਇੱਕ ਸਕੂਲ ਬੱਸ ਨੂੰ ਵੀ ਅੱਗ ਲੱਗ ਗਈ। ਬੱਸ 'ਚ ਤਕਰੀਬਨ 25 ਬੱਚੇ ਸੀ ਤੇ ਕਾਫੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਬੱਸ ਚੋਂ ਬਾਹਰ ਕੱਢਿਆ ਗਿਆ।

ਅੱਗ ਬੁਝਾਉਣ ਲਈ ਸੂਰਤ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚੀਆਂ। ਕਾਫੀ ਕੋਸ਼ਿਸ਼ ਤੋਂ ਬਾਅਦ ਅੱਗ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ। ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ। ਅੱਗ ਲੱਗਣ ਕਾਰਨ ਟਰੱਕ ਅਤੇ ਬੱਸ ਪੂਰੀ ਤਰ੍ਹਾਂ ਸੜ੍ਹ ਗਈਆਂ। ਅੱਗ ਚੋਂ ਲੰਘ ਰਹੇ ਇੱਕ ਹੋਰ ਟਰੱਕ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।