ਜੰਮੂ: 11 ਜਨਵਰੀ ਨੂੰ ਕਸ਼ਮੀਰ ਤੋਂ ਹਿਜ਼ਬੁਲ ਅੱਤਵਾਦੀਆਂ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਜੰਮੂ-ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐਸਪੀ ਦੇਵੇਂਦਰ ਸਿੰਘ ਹੁਣ ਆਪਣੀ ਜਾਨ ਦਾ ਡਰ ਸਤਾ ਰਿਹਾ ਹੈ। ਦੇਵੇਂਦਰ ਸਿੰਘ ਨੇ ਅਦਾਲਤ 'ਚ ਅਪੀਲ ਕੀਤੀ ਹੈ ਕਿ ਉਸ ਨੂੰ ਜੰਮੂ ਏਅਰ ਕਸ਼ਮੀਰ ਦੀ ਥਾਂ ਕਿਸੇ ਹੋਰ ਜੇਲ੍ਹ ਵਿੱਚ ਰੱਖੀਆ ਜਾਵੇ।
ਅੱਤਵਾਦੀਆਂ ਨੂੰ ਲੈ ਕੇ ਆ ਰਹੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਦਵੇਂਦਰ ਸਿੰਘ ਨੂੰ ਹੁਣ ਇਨ੍ਹਾਂ ਅੱਤਵਾਦੀਆਂ ਤੋਂ ਆਪਣੀ ਜਾਨ ਦਾ ਖ਼ਤਰਾ ਹੈ। ਦੇਵੇਂਦਰ ਸਿੰਘ ਨੇ ਵੀਰਵਾਰ ਨੂੰ ਅਦਾਲਤ 'ਚ ਅਪੀਲ ਕੀਤੀ ਹੈ ਕਿ ਉਸ ਨੂੰ ਆਪਣੀ ਜਾਨ ਦੀ ਧਮਕੀ ਦਿੰਦੇ ਹੋਏ ਜੰਮੂ ਜਾਂ ਸ੍ਰੀਨਗਰ ਦੀ ਬਜਾਏ ਕਿਸੇ ਹੋਰ ਜੇਲ੍ਹ ਵਿੱਚ ਰੱਖੀਆ ਜਾਵੇ। ਦੇਵੇਂਦਰ ਸਿੰਘ ਦੀ ਇਸ ਬੇਨਤੀ 'ਤੇ ਅਦਾਲਤ ਨੇ ਉਸ ਨੂੰ ਜੰਮੂ ਜਾਂ ਸ੍ਰੀਨਗਰ ਦੀ ਬਜਾਏ ਹੀਰਾਨਗਰ ਦੀ ਸਬ ਜੇਲ੍ਹ 'ਚ ਰੱਖਣ ਦਾ ਹੁਕਮ ਦਿੱਤਾ ਸੀ।
ਅਦਾਲਤ 'ਚ ਮੌਜੂਦ ਵਕੀਲਾਂ ਦੀ ਮੰਨੀਏ ਤਾਂ ਮੁਅੱਤਲ ਡੀਐਸਪੀ ਦੇਵੇਂਦਰ ਸਿੰਘ ਨੇ ਅਦਾਲਤ ’ਚ ਕਥਿਤ ਤੌਰ ’ਤੇ ਅਪੀਲ ਕੀਤੀ ਕਿ ਉਹ ਜੰਮੂ ਜਾਂ ਸ੍ਰੀਨਗਰ ਦੀਆਂ ਜੇਲ੍ਹਾਂ ’ਚ ਬੰਦ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ ਹੈ। ਦਰਅਸਲ, ਬਹੁਤ ਸਾਰੇ ਬਦਨਾਮ ਅੱਤਵਾਦੀ ਜੰਮੂ ਅਤੇ ਸ੍ਰੀਨਗਰ ਦੀਆਂ ਜੇਲ੍ਹਾਂ ’ਚ ਬੰਦ ਹਨ ਅਤੇ ਇਸੇ ਕਰਕੇ ਮੁਅੱਤਲ ਡੀਐਸਪੀ ਦਵੇਂਦਰ ਸਿੰਘ ਨੇ ਅਦਾਲਤ 'ਚ ਕਿਹਾ ਕਿ ਉਸ ਨੂੰ ਇਨ੍ਹਾਂ ਬਦਨਾਮ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ ਹੈ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਜੰਮੂ ਜਾਂ ਸ੍ਰੀਨਗਰ ਦੀ ਕਿਸੇ ਵੀ ਜੇਲ ਦੀ ਬਜਾਏ ਹੀਰਾਨਗਰ ਦੀ ਸਬ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ।
ਕਿਸ ਤੋਂ ਲੱਗ ਰਿਹਾ ਡੀਐਸਪੀ ਦੇਵ ਨੂੰ ਡਰ, ਅਦਾਲਤ ਨੂੰ ਕੀਤੀ ਖਾਸ ਅਪੀਲ
ਏਬੀਪੀ ਸਾਂਝਾ
Updated at:
08 Feb 2020 11:06 AM (IST)
ਡੀਐਸਪੀ ਦੇਵੇਂਦਰ ਸਿੰਘ ਸਣੇ ਚਾਰ ਹੋਰ ਮੁਲਜ਼ਮਾਂ ਨੂੰ ਵੀਰਵਾਰ ਨੂੰ ਜੰਮੂ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਮੁਅੱਤਲ ਡੀਐਸਪੀ ਦਵੇਂਦਰ ਸਿੰਘ ਨੇ ਅਦਾਲਤ ਨੂੰ ਜੇਲ੍ਹ ਬਦਲਣ ਦੀ ਅਪੀਲ ਕੀਤੀ।
- - - - - - - - - Advertisement - - - - - - - - -