ਮਸ਼ਹੂਰ ਹੋਟਲ 'ਚ ਕੰਮ ਕਰਦੇ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ, ਆਖਰ ਕੀ ਹੈ ਵਜ੍ਹਾ?
ਏਬੀਪੀ ਸਾਂਝਾ | 10 Aug 2020 08:47 PM (IST)
ਤਰਨਤਾਰਨ ਦੇ ਇੱਕ ਮਸ਼ਹੂਰ ਹੋਟਲ ਵਿੱਚ ਅਕਾਊਂਟ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਹੋਟਲ ਵਿੱਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਜਨ ਠਾਕੁਰ ਸ਼ਹਿਰ ਦੇ ਇੱਕ ਮਸ਼ਹੂਰ ਹੋਟਲ ਵਿੱਚ ਪਿਛਲੇ 26 ਸਾਲਾਂ ਤੋਂ ਅਕਾਊਂਟਟੇਂਟ ਦਾ ਕੰਮ ਕਰਦਾ ਸੀ।
ਤਰਨਤਾਰਨ: ਤਰਨਤਾਰਨ ਦੇ ਇੱਕ ਮਸ਼ਹੂਰ ਹੋਟਲ ਵਿੱਚ ਅਕਾਊਂਟ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਹੋਟਲ ਵਿੱਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਜਨ ਠਾਕੁਰ ਸ਼ਹਿਰ ਦੇ ਇੱਕ ਮਸ਼ਹੂਰ ਹੋਟਲ ਵਿੱਚ ਪਿਛਲੇ 26 ਸਾਲਾਂ ਤੋਂ ਅਕਾਊਂਟਟੇਂਟ ਦਾ ਕੰਮ ਕਰਦਾ ਸੀ। ਪੰਜਾਬ 'ਚ ਕੋਰੋਨਾ ਦੇ 988 ਨਵੇਂ ਕੇਸ, ਹੁਣ ਤੱਕ 604 ਲੋਕਾਂ ਦੀ ਹੋਈ ਮੌਤ ਕੰਮ ਕਰਨ ਤੋਂ ਬਾਅਦ ਉਹ ਇਸ ਹੀ ਹੋਟਲ ਵਿੱਚ ਰਹਿੰਦਾ ਸੀ। ਅੱਜ ਜਦੋ ਸਵੇਰੇ ਰਾਜਨ ਠਾਕੁਰ ਕਮਰੇ 'ਚੋ ਬਾਹਰ ਨਾ ਆਇਆ ਤਾਂ ਹੋਟਲ ਵਿੱਚ ਕੰਮ ਕਰਦੇ ਦੂਸਰੇ ਵਿਅਕਤੀਆਂ ਨੇ ਦਰਵਾਜ਼ਾ ਖੜਕਾਇਆ। ਪਰ ਕਮਰੇ 'ਚੋਂ ਕੋਈ ਜੁਵਾਬ ਨਹੀਂ ਆਇਆ। ਇਸ ਤੋਂ ਬਾਅਦ ਕਮਰੇ ਦੇ ਪਿਛਲੇ ਪਾਸਿਓਂ ਏਸੀ ਵਾਲੀ ਜਗ੍ਹਾ ਤੋਂ ਵੇਖਿਆ ਤਾਂ ਅਕਾਊਂਟਟੇਂਟ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਲੁਧਿਆਣਾ 'ਚ 5 ਐਸਐਚਓ ਕੋਰੋਨਾ ਪੌਜ਼ੇਟਿਵ, ਪੁਲਿਸ ਕਮਿਸ਼ਨਰ ਦਫਤਰ ਤੇ ਪੰਜ ਥਾਣੇ ਕੀਤੇ ਬੰਦ ਲਾਸ਼ ਨੂੰ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਵਿੱਚ ਲਿਆਂਦਾ ਗਿਆ। ਮ੍ਰਿਤਕ ਦੇ ਬੇਟੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਪਿਤਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਪਰ ਪੁਲਿਸ ਨੂੰ ਇਹ ਆਤਮ ਹੱਤਿਆ ਦਾ ਮਾਮਲਾ ਕੁੱਝ ਸ਼ੱਕੀ ਲੱਗ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ