ਲੁਧਿਆਣਾ: ਪੰਜਾਬ 'ਚ ਆਮ ਲੋਕਾਂ ਦੇ ਨਾਲ-ਨਾਲ ਹੁਣ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਆਏ ਦਿਨ ਕੋਈ ਨਾ ਕੋਈ ਪੁਲਿਸ ਅਧਿਕਾਰੀ ਕੋਰੋਨਾ ਪੌਜੇਟਿਵ ਆ ਰਿਹਾ ਹੈ। ਅੱਜ ਲੁਧਿਆਣਾ 'ਚ 5 ਐਸਐਚਓ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਇਸ ਕਰਕੇ 13 ਅਗਸਤ ਤੱਕ ਪੁਲਿਸ ਕਮਿਸ਼ਨਰ ਦਾ ਦਫਤਰ ਪਬਲਿਕ ਡੀਲਿੰਗ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜ ਥਾਣੇ ਵੀ ਬੰਦ ਕਰ ਦਿੱਤੇ ਗਏ ਹਨ। ਲੁਧਿਆਣਾ ਪੁਲਿਸ ਦੇ ਹੁਣ ਤੱਕ 221 ਮੁਲਾਜ਼ਮ ਕੋਰੋਨਾ ਪੌਜ਼ੇਟਿਵ ਹੋ ਚੁਕੇ ਹਨ, ਜਿਨ੍ਹਾਂ 'ਚੋਣ 163 ਅਜੇ ਵੀ ਐਕਟਿਵ ਕੇਸ ਹਨ।