Education Loan Information:
Calculate Education Loan EMIਸਾਵਧਾਨ! ਜਾਅਲੀ ਨੋਟਿਸ ਕੀਤਾ ਜਾ ਰਿਹਾ ਹੈ ਸਰਕੂਲੇਟ, Indian Railways ਨੇ ਨਹੀਂ ਕੱਢਿਆਂ 5000 ਵੈਕੇਂਸੀ
ਏਬੀਪੀ ਸਾਂਝਾ | 10 Aug 2020 05:57 PM (IST)
ਇਨ੍ਹੀਂ ਦਿਨੀਂ, ਭਾਰਤੀ ਰੇਲਵੇ ਦਾ ਇੱਕ ਨੋਟਿਸ ਸਰਕੂਲੇਟ ਕੀਤਾ ਜਾ ਰਿਹਾ ਹੈ, ਜਿਸ ਵਿੱਚ 5000 ਨੌਕਰੀਆਂ ਬਾਰੇ ਜਾਣਕਾਰੀ ਭੇਜੀ ਜਾ ਰਹੀ ਹੈ। ਮੰਤਰਾਲੇ ਨੇ ਸਾਫ ਕੀਤਾ ਹੈ ਕਿ ਇਹ ਨੋਟਿਸ ਗਲਤ ਹੈ।

ਨਵੀਂ ਦਿੱਲੀ: ਰੇਲਵੇ ਮੰਤਰਾਲੇ ਨੇ ਟਵਿੱਟਰ ਜ਼ਰੀਏ ਰੇਲਵੇ ਭਰਤੀ ਦੇ ਨੋਟਿਸ ਨੂੰ ਨਕਾਰ ਦਿੱਤਾ ਹੈ। ਦੱਸ ਦਈਏ ਕਿ ਇਸ ਨੋਟਿਸ 'ਚ5000 ਵੈਕੇਂਸੀ ਹੋਣ ਦੀ ਗੱਲ ਕਹੀ ਗਈ ਹੈ। ਰੇਲਵੇ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਹ ਇੱਕ ਜਾਅਲੀ ਨੋਟਿਸ ਹੈ ਇਸ ਲਈ ਇਸ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।ਇਹ ਨੋਟਿਸ ਭਾਰਤੀ ਰੇਲਵੇ ਦੇ ਨਾਂ 'ਤੇ ਇੱਕ ਜਾਅਲੀ ਸੰਗਠਨ ਨੇ ਕੱਢਿਆ ਹੈ। ਰੇਲਵੇ ਨੇ ਆਪਣੀ ਸਪੱਸ਼ਟੀਕਰਨ ਵਿਚ ਕਿਹਾ ਕਿ ਨਿਊਜ਼ ਪੇਪਰ 'ਚ ਇੱਕ ਨਿਜੀ ਏਜੰਸੀ ਰਾਹੀਂ ਦਿੱਤਾ ਗਿਆ ਇਸ਼ਤਿਹਾਰ, ਜਿਸ ਦੇ ਤਹਿਤ ਰੇਲਵੇ ਦੇ 8 ਵੱਖ-ਵੱਖ ਵਿਭਾਗਾਂ ਵਿਚ 5000 ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ, ਝੂਠਾ ਹੈ। ਭਾਰਤੀ ਰੇਲਵੇ ਨੇ ਅਜਿਹੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਦੱਸ ਦਈਏ ਕਿ ਜਾਅਲੀ ਏਜੰਸੀ ਨੇ ਇੱਕ ਬਹੁਤ ਹੀ ਪੱਸਿੱਧ ਅਖਬਾਰ ਵਿੱਚ ਇੰਡੀਅਨ ਰੇਲਵੇ ਦੇ ਨਾਂ 'ਤੇ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ।ਭਾਰਤੀ ਰੇਲਵੇ ਨੇ ਆਪਣੀ ਸਫਾਈ 'ਚ ਅੱਗੇ ਕਿਹਾ ਕਿ ਭਾਰਤੀ ਰੇਲਵੇ ਕਦੇ ਵੀ ਕਿਸੇ ਨਿੱਜੀ ਏਜੰਸੀ ਨੂੰ ਭਰਤੀ ਦਾ ਕੰਮ ਨਹੀਂ ਦਿੰਦੀ। ਰੇਲਵੇ ਦੀ ਜੋ ਵੀ ਭਰਤੀ ਹੋਵੇ, ਭਾਰਤੀ ਰੇਲਵੇ ਉਨ੍ਹਾਂ ਦਾ ਪ੍ਰਬੰਧਨ ਕਰਦਾ ਹੈ ਅਤੇ ਉਨ੍ਹਾਂ ਦੇ ਇਸ਼ਤਿਹਾਰ ਇਸ ਦੇ ਆਪਣੇ ਨਾਂ 'ਤੇ ਛਾਪਵਾਉਂਦੀ ਹੈ। ਕੋਈ ਵੀ ਨਿੱਜੀ ਕੰਪਨੀ ਭਾਰਤੀ ਰੇਲਵੇ ਦੇ ਨਾਂ 'ਤੇ ਲੋਕਾਂ ਨੂੰ ਨੌਕਰੀ'ਤੇ ਨਹੀਂ ਰੱਖ ਸਕਦੀ। ਭਾਰਤੀ ਰੇਲਵੇ ਨੇ ਇਹ ਅਧਿਕਾਰ ਕਿਸੇ ਨੂੰ ਨਹੀਂ ਦਿੱਤਾ। ਉਮੀਦਵਾਰਾਂ ਨੂੰ ਵੀ ਬੇਨਤੀ ਹੈ ਕਿ ਉਹ ਕਿਸੇ ਵੀ ਸਰਕਾਰੀ ਸੰਸਥਾ ਦੀ ਨੌਕਰੀ ਦਾ ਇਸ਼ਤਿਹਾਰ ਵੇਖ ਕੇ ਉਨ੍ਹਾਂ ਦੇ ਧੋਖੇ 'ਚ ਨਾ ਆਉਣ।ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904