ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵਾਪਸ ਲੈਣ ਕਰਕੇ ਲੱਗੇ ਦੋਸ਼ਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਰੇ ਤੋਂ ਨਕਾਰਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੇ ਖਤਰੇ ਦੇ ਮੁਲਾਂਕਣ ਦੀ ਸਮੇਂ-ਸਮੇਂ 'ਤੇ ਕੀਤੀ ਸਮੀਖਿਆ ਦੇ ਅਧਾਰ 'ਤੇ ਇਕ ਨਿਯਮਤ ਅਭਿਆਸ ਸੀ, ਜੋ ਕਿ ਸੂਬੇ ਦੀ ਸੁਰੱਖਿਆ ਨੀਤੀ 'ਚ ਦਿੱਤੀ ਗਈ ਹੈ।

ਕੋਰੋਨਾ ਤੋਂ ਬਚਣ ਲਈ ਇਕਲੋਤੇ ਰਾਹ ਵੱਲ ਤੁਰੀ ਪੰਜਾਬ ਸਰਕਾਰ

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਵਿਅਕਤੀ, ਜਿਸ ਨੂੰ ਅਸਲ 'ਚ ਸੁਰੱਖਿਆ ਦੀ ਜ਼ਰੂਰਤ ਹੈ, ਦੀ ਸੁਰੱਖਿਆ ਤੋਂ ਇਨਕਾਰ ਨਹੀਂ ਕਰੇਗੀ। ਪਰ ਉਹ ਪੁਲਿਸ ਕਰਮਚਾਰੀਆਂ ਨੂੰ ਬੇਲੋੜੀ ਹੀ ਇੰਝ ਕਿਸੇ ਲਈ ਤਾਇਨਾਤ ਨਹੀਂ ਕਰ ਸਕਦੇ, ਉਹ ਵੀ ਅਜਿਹੇ ਸਮੇਂ 'ਚ ਜਦ ਪੁਲਿਸ ਪਹਿਲਾਂ ਹੀ ਮਹਾਂਮਾਰੀ ਦੌਰਾਨ ਭਾਰੀ ਮੁਸ਼ਕਲਾਂ ਅਤੇ ਤਣਾਅ ਦਾ ਸਾਹਮਣਾ ਕਰ ਹੀ ਹੈ।

ਹਰਸਿਮਰਤ ਬਾਦਲ ਦੀ ਰੇਲ ਮੰਤਰੀ ਨੂੰ ਅਪੀਲ, ਫ਼ਰਿੱਜ ਵਾਲੀਆਂ ਬੋਗੀਆਂ ਨਾਲ ਲੈਸ ਕਿਸਾਨ ਰੇਲ ਦੀ ਹੋਵੇ ਸ਼ੁਰੂਆਤ

ਬਾਦਲਾਂ ਦੀ ਸੁਰੱਖਿਆ ਵੱਲ ਸੰਕੇਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਗਏ ਖ਼ਤਰੇ ਦੇ ਮੁਲਾਂਕਣ ਅਨੁਸਾਰ ਬਾਦਲਾਂ ਨੂੰ ਖ਼ਤਰੇ ਦੇ ਸੰਕੇਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਇਸ ਖਾਤੇ 'ਤੇ ਬਾਜਵਾ ਦੀ ਸ਼ਿਕਾਇਤ ਬਹੁਤ ਮਾੜੀ ਅਤੇ ਸੰਜੀਦਾ ਅਤੇ ਤੱਥਾਂ 'ਤੇ ਅਧਾਰਤ ਨਹੀਂ ਹੈ। ਕੈਪਟਨ ਨੇ ਕਿਹਾ ਕਿ ਵਿਰੋਧ ਦੀ ਭਾਵਨਾ ਨਾਲ ਇਹ ਸਿਕਿਓਰਿਟੀ ਵਾਪਿਸ ਨਹੀਂ ਲਈ ਗਈ ਹੈ, ਸਗੋਂ ਬਾਜਵਾ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀ ਇਸ ਲਈ ਇਹ ਫੈਸਲਾ ਲਿਆ ਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ