ਲੁਧਿਆਣਾ: ਵਿਆਹਾਂ 'ਚ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਆਏ ਰਿਸ਼ਤੇਦਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ 10 ਸਾਲ ਦੀ ਕੁੜੀ ਨੇ ਪੰਜਾਬ ਪੁਲਿਸ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਕੁੜੀ ਤੋਂ 25 ਸਾਲ ਦਾ ਨੌਜਵਾਨ ਚੋਰੀਆਂ ਕਰਵਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਦੇ ਨੱਕ 'ਚ ਦਮ ਹੋਇਆ ਪਿਆ ਹੈ। ਇਸ ਸ਼ਾਤਰ ਕੁੜੀ ਨੇ 24 ਦਿਨਾਂ 'ਚ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਪੰਜ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ।
ਹਾਲ ਹੀ 'ਚ ਮੁਹਾਲੀ ਤੇ ਚੰਡੀਗੜ੍ਹ 'ਚ ਤਿੰਨ ਹੋਰ ਵਾਰਦਾਤਾਂ ਕਰ ਕੁੜੀ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ। ਇਹ ਗਰੋਹ ਸ਼ਹਿਰ ਬਦਲ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਹੈ। ਇਹ ਦੋਵੇਂ ਮੱਧ ਪ੍ਰਦੇਸ਼ ਤੋਂ ਹਨ, ਪੁਲਿਸ ਨੂੰ ਇਹੀ ਜਾਣਕਾਰੀ ਮਿਲੀ ਹੈ। ਪੁਲਿਸ ਕੋਲ ਸੀਸੀਟੀਵੀ ਫੁਟੇਜ ਵੀ ਹੈ, ਫੇਰ ਵੀ ਦੋਵੇਂ ਪੁਲਿਸ ਨੂੰ ਚਕਮਾ ਦੇ ਫਰਾਰ ਹੋਣ 'ਚ ਕਾਮਯਾਬ ਹਨ।
ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਗੈਂਗ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਆਹਾਂ 'ਚ ਸ਼ਾਮਲ ਲੋਕਾਂ ਨੂੰ ਆਪਣੇ ਪਰਸ ਤੇ ਕੀਮਤੀ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ ਹੈ ਕਿਉਂਕਿ ਅਜਿਹੇ ਮੌਕਿਆਂ 'ਚ ਰੱਝੇ ਹੋਣ ਕਰਕੇ ਚੋਰ ਆਪਣੀ ਚਾਲਾਂ 'ਚ ਕਾਮਯਾਬ ਹੋ ਰਹੇ ਹਨ।
10 ਸਾਲਾ ਕੁੜੀ ਨੇ ਪਾਈਆਂ ਪੰਜਾਬ ਪੁਲਿਸ ਨੂੰ ਭਾਜੜਾਂ!
ਏਬੀਪੀ ਸਾਂਝਾ
Updated at:
23 Jan 2020 03:13 PM (IST)
ਵਿਆਹਾਂ 'ਚ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਆਏ ਰਿਸ਼ਤੇਦਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ 10 ਸਾਲ ਦੀ ਕੁੜੀ ਨੇ ਪੰਜਾਬ ਪੁਲਿਸ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਕੁੜੀ ਤੋਂ 25 ਸਾਲ ਦਾ ਨੌਜਵਾਨ ਚੋਰੀਆਂ ਕਰਵਾ ਰਿਹਾ ਹੈ।
- - - - - - - - - Advertisement - - - - - - - - -