ਗੁਰਦਾਸਪੁਰ: ਗੁਰਦਾਸਪੁਰ ਦੇ ਅਲੇਚਕ ਬਾਈਪਾਸ 'ਤੇ ਦੋ ਕਾਰਾਂ ਇੱਕ-ਦੂਸਰੇ ਨੂੰ ਓਵਰਟੇਕ ਕਰਦਿਆਂ ਹਾਦਸਾਗ੍ਰਸਤ ਹੋ ਗਈਆਂ। ਗੱਡੀਆਂ ਸੜਕ ਤੋਂ ਉਤਰ ਦਰਖ਼ਤ ਨਾਲ ਜਾ ਟੱਕਰਿਆ। ਹਾਦਸਾਗ੍ਰਸਤ ਹੋਈ ਬਲੈਰੋ ਗੱਡੀ ਵਿੱਚ ਸਵਾਰ ਪਵਨ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਦੂਸਰੀ ਗੱਡੀ ਸਵਾਰ ਗਗਨਦੀਪ ਸਿੰਘ ਤੇ ਉਸ ਦਾ 4 ਸਾਲ ਦੇ ਬੱਚੇ ਨੂੰ ਜ਼ਖਮੀ ਹਾਲਤ 'ਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।



ਕੰਮ ਦੀ ਗੱਲ: ਹੁਣ ਬੈਂਕ ਲਾਕਰ ਜਿੰਨਾ ਸੁਰੱਖਿਅਤ ਹੋਵੇਗਾ ਤੁਹਾਡਾ ATM, ਇਹ ਗੱਲਾਂ ਫੌਲੋ ਕਰਕੇ ਧੋਖੇ ਤੋਂ ਬਚੋ

ਇਹ ਹਾਦਸਾ ਅੱਜ ਸਵੇਰੇ ਕਰੀਬ 10:30 ਵਜੇ ਹੋਇਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਗੱਡੀਆਂ ਦਾ ਹਾਦਸਾ ਇੱਕ ਦੂਸਰੇ ਨੂੰ ਓਵਰਟੇਕ ਕਰਦੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਲੈਰੋ ਤੇਜ਼ ਰਫਤਾਰ 'ਚ ਸੀ ਤੇ ਬੇਕਾਬੂ ਹੋ ਸੜਕ ਤੋਂ ਨੀਵੇ ਥਾਂ 'ਤੇ ਉੱਤਰ ਸੜਕ ਦੇ ਕੱਢੇ ਦਰੱਖਤਾਂ 'ਚ ਜਾ ਵੱਜੀ। ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਹਾਦਸਾਗ੍ਰਸਤ ਹੋਈ ਕਾਰਾਂ 'ਚੋਂ ਸਵਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ।



ਹਾਈਕੋਰਟ ‘ਚ ਕਿਸਾਨ ਅੰਦੋਲਨ ਬਾਬਤ ਪਾਈ ਪਟੀਸ਼ਨ 'ਤੇ ਅੱਜ ਸੁਣਵਾਈ

ਉੱਥੇ ਹੀ ਬਲੈਰੋ ਸਵਾਰ ਪਵਨ ਕੁਮਾਰ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਸਦਰ ਥਾਣਾ ਦੇ ਇੰਚਾਰਜ ਜਤਿੰਦਰਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਇਲਾਜ ਲਈ ਭੇਜਿਆ ਗਿਆ ਹੈ ਤੇ ਹੁਣ ਅਗਲੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।