ਪਾਕਿਸਤਾਨ 'ਚ ਅੱਤਵਾਦੀ ਪੋਲੀਓ ਵੈਕਸੀਨੇਸ਼ਨ 'ਚ ਲੱਗੀ ਟੀਮ 'ਤੇ ਲਗਾਤਾਰ ਹਮਲਾ ਕਰ ਰਹੇ ਹਨ। ਤਾਜ਼ਾ ਹਮਲਾ ਮੰਗਲਵਾਰ ਨੂੰ ਉੱਤਰ ਪੱਛਮੀ ਪਾਕਿਸਤਾਨ 'ਚ ਕੀਤਾ ਗਿਆ। ਪੋਲੀਓ ਵੈਕਸੀਨੇਸ਼ਨ ਟੀਮ 'ਤੇ ਹੋਏ ਇਸ ਅੱਤਵਾਦੀ ਹਮਲੇ 'ਚ ਇਕ ਪੁਲਿਸ ਮੁਲਾਜ਼ਮ ਆਪਣੀ ਜਾਨ ਗੁਆ ​​ਬੈਠਾ ਹੈ।


ਖੈਬਰ-ਪਖਤੂਨਖਵਾ ਸੂਬੇ ਦੇ ਕਰਕ ਜ਼ਿਲੇ ਦੇ ਲਤੰਬਰ ਖੇਤਰ 'ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਟੀਮ ‘ਤੇ ਹਮਲਾ ਕੀਤਾ ਗਿਆ। ਪੁਲਿਸ ਕਰਮਚਾਰੀ ਇਸ ਪੋਲੀਓ ਟੀਕਾਕਰਣ ਟੀਮ ਨੂੰ ਸੁਰੱਖਿਆ ਦੇ ਰਹੇ ਸੀ। ਇਸ ਦੌਰਾਨ ਗੋਲੀਬਾਰੀ ਦੌਰਾਨ ਖੇਤਰ 'ਚ ਗਸ਼ਤ ਕਰ ਰਹੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਮੋਦੀ ਦੇ ਇਸ਼ਾਰਿਆਂ 'ਤੇ ਕੈਪਟਨ ਨੇ ਕਿਸਾਨਾਂ 'ਤੇ ਪਾਇਆ ਆਰਥਿਕ ਬੋਝ! ਵਿਰੋਧੀ ਧਿਰ ਦੇ ਆਗੂ ਨੇ ਫੈਸਲਾ ਵਾਪਿਸ ਲੈਣ ਲਈ ਕਿਹਾ

ਦੁਨੀਆ ਭਰ 'ਚ ਪਾਕਿਸਤਾਨ ਅਤੇ ਅਫਗਾਨਿਸਤਾਨ ਉਹ ਦੇਸ਼ ਹਨ ਜਿਥੇ ਪੋਲੀਓ ਦਾ ਮਹਾਂਮਾਰੀ ਅਜੇ ਵੀ ਮੌਜੂਦ ਹੈ। ਇਸ ਤੋਂ ਪਹਿਲਾਂ ਵੀ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਵਿੱਚ ਅੱਤਵਾਦੀ ਅੜਿੱਕੇ ਆਉਂਦੇ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਅੱਤਵਾਦੀ ਮੁਹਿੰਮਾਂ ਪੱਛਮੀ ਜਾਸੂਸਾਂ ਦੀ ਮਦਦ ਕਰਦੀਆਂ ਹਨ।

ਦਰਅਸਲ 2011 'ਚ ਅਮਰੀਕੀ ਕਮਾਂਡੋਜ਼ ਨੇ ਪਾਕਿਸਤਾਨ 'ਚ ਅੰਤਰਰਾਸ਼ਟਰੀ ਅੱਤਵਾਦੀ ਅਤੇ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਯੂਐਸ ਦੀ ਖੁਫੀਆ ਏਜੰਸੀ ਸੀਆਈਏ ਨੇ ਲਾਦੇਨ ਨੂੰ ਫੜਨ ਲਈ ਜਾਅਲੀ ਹੈਪੇਟਾਈਟਸ ਟੀਕਾਕਰਨ ਮੁਹਿੰਮ ਚਲਾਈ ਸੀ। ਇਸ ਖੁਲਾਸੇ ਤੋਂ ਬਾਅਦ ਦੇ ਸਾਲਾਂ 'ਚ ਪਾਕਿਸਤਾਨ 'ਚ ਟੀਕਾਕਰਨ ਮੁਹਿੰਮਾਂ 'ਤੇ ਹਮਲੇ ਵਧੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ