ਭੁਪਿੰਦਰ ਸਿੰਘ ਮਾਨ: ਉਹ ਭਾਰਤੀ ਕਿਸਾਨ ਯੂਨੀਅਨ ਕੌਮੀ ਪ੍ਰਧਾਨ, ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ। ਸਾਲ 1990 ਵਿਚ ਰਾਜ ਸਭਾ ਮੈਂਬਰ ਬਣੇ, ਨਾਮਜ਼ਦ ਸੀ। ਕਿਸਾਨਾਂ ਲਈ ਲਗਾਤਾਕ ਸੰਘਰਸ਼ ਕਰਦੇ ਰਹੇ ਹਨ।
ਪ੍ਰਮੋਦ ਕੁਮਾਰ ਜੋਸ਼ੀ: ਖੇਤੀਬਾੜੀ ਅਰਥਸ਼ਾਸਤਰੀ ਤੇ ਭੋਜਨ ਨੀਤੀ ਦੇ ਮਾਹਰ। ਸਾਊਥ ਏਸ਼ੀਆ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ। ਭਾਰਤ ਸਰਕਾਰ ਵਿੱਚ ਖੁਰਾਕ ਦਾ ਅਧਿਕਾਰ ਕਮੇਟੀ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਨੂੰ ਖੇਤੀਬਾੜੀ ਦੇ ਪ੍ਰਸ਼ਾਸਨ ਵਿੱਚ ਕੰਮ ਕਰਨ ਦਾ ਲੰਮਾ ਤਜ਼ਰਬਾ ਹੈ।
ਅਸ਼ੋਕ ਗੁਲਾਟੀ: ਅਸ਼ੋਕ ਗੁਲਾਟੀ ਇੱਕ ਖੇਤੀਬਾੜੀ ਅਰਥਸ਼ਾਸਤਰੀ ਹੈ। ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਸੁਝਾਅ ਦੇਣ ਵਾਲੀ ਕਮੇਟੀ ਸੀਏਸੀਪੀ ਦੇ ਚੇਅਰਮੈਨ ਰਹੇ। 2015 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਗਏ। ਮੌਜੂਦਾ ਸਮੇਂ ਇਨਫੋਸਿਸ ਚੇਅਰ ਆਈਸੀਆਰਆਈਈਆਰ ਵਿੱਚ ਖੇਤੀਬਾੜੀ ਪ੍ਰੋਫੈਸਰ ਵਜੋਂ ਤਾਇਨਾਤ ਹਨ।
ਅਨਿਲ ਘਨਵਟ: ਕਿਸਾਨ ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਹਨ। ਸ਼ੇਤਕਾਰੀ ਕਿਸਾਨ ਸੰਗਠਨ ਕਿਸਾਨਾਂ ਵਿਚ ਕੰਮ ਕਰਦੀ ਹੈ। ਉਹ ਮਹਾਰਾਸ਼ਟਰ ਦਾ ਰਹਿਣ ਵਾਲੇ ਹਨ। ਉਨ੍ਹਾਂ ਕੋਲ ਕਿਸਾਨਾਂ ਵਿਚ ਕੰਮ ਕਰਨ ਦਾ ਲੰਮਾ ਤਜ਼ਰਬਾ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਪ੍ਰਤੀਕਿਰੀਆਵਾਂ
ਕਿਸਾਨ ਨੇਤਾਵਾਂ ਨੇ ਮੰਗਲਵਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ 'ਤੇ ਪਾਬੰਦੀ ਲਗਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਹ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਿਸੇ ਕਮੇਟੀ ਅੱਗੇ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ, ਪਰ ਇਸ ਸਬੰਧੀ ਰਸਮੀ ਫੈਸਲਾ ਲਿਆ ਜਾਵੇਗਾ। ਕੁਝ ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਕਮੇਟੀ ਵਿੱਚ ਸਰਕਾਰੀ ਬੰਦੇ ਹਨ।
ਇਹ ਵੀ ਪੜ੍ਹੋ: Punjab Lohri Festival: ਲੋਹੜੀ ਦੇ ਤਿਉਹਾਰ 'ਚ ਅੰਮ੍ਰਿਤਸਰ ਦੀ ਸ਼ਾਨ, ਪੁਰਾਣੇ ਸ਼ਹਿਰ 'ਚ ਪੁਰਾਣੀਆਂ ਦੁਕਾਨਾਂ 'ਤੇ ਖਾਸ ਰੌਣਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904