ਨਵੀਂ ਦਿੱਲੀ: ਕੇਂਦਰੀ ਸੜਕ, ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਮਰੀਕੀ ਕਲੀਨ ਐਂਡ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਭਾਰਤ ’ਚ ਆਪਣਾ ਕਾਰੋਬਾਰ ਜਨਵਰੀ 2021 ਤੋਂ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਦੇਸ਼ ’ਚ ਬਿਜਲਈ ਕਾਰ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕਈ ਹੋਰ ਭਾਰਤੀ ਕੰਪਨੀਆਂ ਇਲੈਕਟ੍ਰੀਕਲ ਗੱਡੀਆਂ ਉੱਤੇ ਕੰਮ ਕਰ ਰਹੀਆਂ ਸਨ, ਜਿਨ੍ਹਾਂ ਦੀਆਂ ਗੱਡੀਆਂ ਦੀ ਕੀਮਤ ਰਿਆਇਤੀ ਹੋ ਸਕਦੀ ਹੈ ਪਰ ਟੇਸਲਾ ਤਕਨੀਕੀ ਤੌਰ ਉੱਤੇ ਕਾਫ਼ੀ ਐਡਵਾਂਸਡ ਹੈ।


ਮੰਤਰੀ ਨੇ ਦੱਸਿਆ ਕਿ ਟੇਸਲਾ ਆਪਣਾ ਕਾਰੋਬਾਰ ਵਿਕਰੀ ਤੋਂ ਸ਼ੁਰੂ ਕਰੇਗੀ ਤੇ ਫਿਰ ਹੁੰਗਾਰਾ ਵੇਖ ਕੇ ਆਪਣੇ ਅਸੈਂਬਲ ਤੇ ਉਤਪਾਦਨ ਬਾਰੇ ਸੋਚੇਗੀ। ਉਨ੍ਹਾਂ ਕਿਹਾ ਕਿ ਭਾਰਤ ਅਗਲੇ 5 ਸਾਲਾਂ ਦੌਰਾਨ ਨੰਬਰ-1 ਮੈਨੂਫ਼ੈਕਚਰਿੰਗ ਹੱਬ ਬਣਨ ਜਾ ਰਿਹਾ ਹੈ। ਦੁਨੀਆ ਦੇ ਸਭ ਤੋਂ ਵਡਮੁੱਲੇ ਆਟੋਮੋਬਾਇਲ ਕਾਰਪੋਰੇਸ਼ਨ ਨੇ ਮਾਰਕਿਟ ਕੈਪ ਅਨੁਸਾਰ ਅਗਲੇ ਮਹੀਨੇ ਬੁਕਿੰਗ ਮੁੜ ਸ਼ੁਰੂ ਕਰਨ ਤੇ 2021–222 ਦੀ ਪਹਿਲੀ ਤਿਮਾਹੀ ਦੇ ਅੰਤ ਤੱਕ ਡਿਲੀਵਰੀ ਸ਼ੁਰੂ ਕਰਨ ਦੀ ਯੋਜਨਾ ਨੂੰ ਸੀਲ ਕਰ ਦਿੱਤਾ ਹੈ। ਟੇਸਲਾ ਨੇ ਦੇਸ਼ ਵਿੱਚ ਇੱਕ ਖੋਜ ਤੇ ਵਿਕਾਸ ਕੇਂਦਰ ਅਤੇ ਬੈਟਰੀ ਨਿਰਮਾਣ ਕੰਪਨੀ ਖੋਲ੍ਹਣ ਦੀ ਯੋਜਨਾ ਵੀ ਬਣਾਈ ਹੋਈ ਹੈ।




ਇਹ ਕਿਹਾ ਜਾ ਰਿਹਾ ਹੈ ਕਿ ਟੇਸਲਾ ਸ਼ਾਇਦ ਕਾਰ ਦੀ ਦਰਾਮਦ ਚੀਨ ਤੋਂ ਕਰੇਗੀ ਤੇ ਉਨ੍ਹਾਂ ਨੂੰ ਆੱਨਲਾਈਨ ਹੀ ਵੇਚੇਗੀ। ਡੀਲਰਸ਼ਿਪ ਰਾਹੀਂ ਕਾਰਾਂ ਦੀ ਵਿਕਰੀ ਨਹੀਂ ਹੋਵੇਗੀ। ਅਫ਼ਵਾਹ ਹੈ ਕਿ ਕਾਰ ਦੀ ਕੀਮਤ 55 ਲੱਖ ਰੁਪਏ ਹੋ ਸਕਦੀ ਹੈ। ਕਾਰ ਵਿੱਚ 500 ਕਿਲੋਮੀਟਰ ਤੱਕ ਦੀ ਰੇਂਜ ਤੇ 162 ਕਿਲੋਮੀਟਰ ਫ਼ੀ ਘੰਟੇ ਦੀ ਟੌਪ ਸਪੀਡ ਹੈ। ਇਹ 3.1 ਸੈਕੰਡ ਵਿੱਚ 100 ਕਿਲੋਮੀਟਰ ਦੀ ਸਪੀਡ ਫੜ ਸਕਦੀ ਹੈ। ਟੇਸਲਾ ਦੇ ਭਾਰਤ ’ਚ ਆਉਣ ਤੋਂ ਬਾਅਦ ਬਿਜਲਈ ਕਾਰਾਂ ਦੇ ਸੈਗਮੈਂਟ ਵਿੱਚ ਕ੍ਰਾਂਤੀ ਆ ਸਕਦੀ ਹੈ।



Car loan Information:

Calculate Car Loan EMI