ਬਰਨਾਲਾ: ਕਿਸਾਨ ਅੰਦੋਲਨ ਦਰਮਿਆਨ ਵੱਖੋ-ਵੱਖ ਮਿਸਾਲਾਂ ਪੇਸ਼ ਹੋ ਰਹੀਆਂ ਹਨ। ਜੇ ਤੁਸੀਂ ਕੁਝ ਕਰਨ ਦਾ ਮਨ ਬਣਾ ਲੈਂਦੇ ਹੋ, ਤਾਂ ਉਮਰ ਵੀ ਉਸ ਦੇ ਰਾਹ 'ਚ ਨਹੀਂ ਆਉਂਦੀ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਬੋਡੇ ਦਾ ਇਕ 70 ਸਾਲਾ ਬਜ਼ੁਰਗ ਅਮਰ ਸਿੰਘ ਹੈ। ਬਜ਼ੁਰਗ ਅਮਰ ਸਿੰਘ ਆਪਣੇ ਪਿੰਡ ਤੋਂ ਦਿੱਲੀ ਤਕਰੀਬਨ 400 ਕਿਲੋਮੀਟਰ ਦੀ ਯਾਤਰਾ ਦੌੜ ਕੇ ਕਰ ਰਹੇ ਹਨ ਤੇ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ।
ਬਰਨਾਲਾ ਪਹੁੰਚੇ ਬਜ਼ੁਰਗ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ ਲਗਭਗ 70 ਸਾਲ ਹੈ ਅਤੇ ਉਹ ਆਪਣੇ ਪਿੰਡ ਤੋਂ ਦਿੱਲੀ ਦਾ ਸਫ਼ਰ ਦੌੜ ਕੇ ਤੈਅ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੌੜ ਕੇ ਦਿੱਲੀ ਜਾਣ ਦਾ ਫ਼ੈਸਲਾ ਇਸ ਲਈ ਕੀਤਾ ਹੈ ਤਾਂ ਜੋ ਘਰਾਂ 'ਚ ਬੈਠੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ ਤੇ ਨੌਜਵਾਨ ਅਤੇ ਹੋਰ ਲੋਕ ਵੱਧ ਤੋਂ ਵੱਧ ਦਿੱਲੀ ਦੇ ਸੰਘਰਸ਼ 'ਚ ਸ਼ਾਮਲ ਹੋਣ।
ਕਿਸਾਨਾਂ ਨੂੰ ਖਾਲਿਸਤਾਨੀ ਕਹਿਣ 'ਤੇ ਸੁਪਰੀਮ ਕੋਰਟ ਸਾਹਮਣੇ ਕਸੂਤੀ ਫਸੀ ਮੋਦੀ ਸਰਕਾਰ, ਜੱਜ ਨੇ ਦਿੱਤਾ ਕੱਲ੍ਹ ਤੱਕ ਦਾ ਸਮਾਂ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਲਗਾਏ ਗਏ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ ਉਦੋਂ ਤੱਕ ਉਹ ਦਿੱਲੀ ਤੋਂ ਵਾਪਸ ਨਹੀਂ ਆਉਣਗੇ।
ਕਿਸਾਨ ਅੰਦੋਲਨ 'ਚ 70 ਸਾਲਾ ਬਜ਼ੁਰਗ ਨੇ ਪੇਸ਼ ਕੀਤੀ ਮਿਸਾਲ, ਨੌਜਵਾਨ ਲੈਣ ਪ੍ਰੇਰਣਾ
ਏਬੀਪੀ ਸਾਂਝਾ
Updated at:
12 Jan 2021 06:11 PM (IST)
ਕਿਸਾਨ ਅੰਦੋਲਨ ਦਰਮਿਆਨ ਵੱਖੋ-ਵੱਖ ਮਿਸਾਲਾਂ ਪੇਸ਼ ਹੋ ਰਹੀਆਂ ਹਨ। ਜੇ ਤੁਸੀਂ ਕੁਝ ਕਰਨ ਦਾ ਮਨ ਬਣਾ ਲੈਂਦੇ ਹੋ, ਤਾਂ ਉਮਰ ਵੀ ਉਸ ਦੇ ਰਾਹ 'ਚ ਨਹੀਂ ਆਉਂਦੀ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਬੋਡੇ ਦਾ ਇਕ 70 ਸਾਲਾ ਬਜ਼ੁਰਗ ਅਮਰ ਸਿੰਘ ਹੈ।
- - - - - - - - - Advertisement - - - - - - - - -