ਨਵੀਂ ਦਿੱਲੀ: 15 ਜੂਨ ਦੀ ਘਟਨਾ ਤੋਂ ਬਾਅਦ, ਫੌਜ ਨੇ ਲੇਹ ਤੇ ਹੋਰ ਸਰਹੱਦਾਂ 'ਤੇ ਆਪਣੀ ਮੂਵਮੈਂਟ ਵਧਾ ਦਿੱਤੀ ਹੈ। ਇਸ ਦੇ ਨਾਲ ਲੱਦਾਖ ਤੋਂ ਜੋ ਵੀ ਯੂਨਿਟ ਪੀਸ ਸਟੇਸ਼ਨ ਵਾਪਸ ਜਾਣ ਵਾਲੀਆਂ ਸਨ, ਉਨ੍ਹਾਂ ਨੂੰ ਉੱਥੇ ਰਹਿਣ ਲਈ ਕਿਹਾ ਗਿਆ ਹੈ। ਫੌਜ ਨੇ ਲੱਦਾਖ ਦੇ ਆਸਪਾਸ ਤਾਇਨਾਤ ਆਪਣੀਆਂ ਇਕਾਈਆਂ ਨੂੰ ਕਿਸੇ ਵੀ ਸਮੇਂ ਲੇਹ ਜਾਣ ਲਈ ਤਿਆਰ ਰਹਿਣ ਦਾ ਆਦੇਸ਼ ਦਿੱਤਾ ਹੈ। ਖ਼ਾਸਕਰ ਕਸ਼ਮੀਰ ਤੇ ਜੰਮੂ ਦੀਆਂ ਇਕਾਈਆਂ ਨੂੰ ਕਿਸੇ ਵੀ ਸਮੇਂ ਲੇਹ ਜਾਣ ਦਾ ਆਦੇਸ਼ ਦਿੱਤਾ ਜਾ ਸਕਦਾ ਹੈ।

ਲੱਦਾਖ ਦੇ ਸਰਹੱਦੀ ਪਿੰਡਾਂ ਨੂੰ ਖਾਲੀ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੈਨਾ ਨੇ ਸਾਵਧਾਨੀ ਲਈ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਕਿਹਾ ਹੈ। ਡੈਮਚੋਕ ਪੈਨਗੋਂਗ ਝੀਲ ਦੇ ਆਸ ਪਾਸ ਦੇ ਇਲਾਕਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਮੋਬਾਈਲ ਫੋਨ ਬੰਦ ਕਰ ਦਿੱਤੇ ਗਏ ਹਨ। ਇੱਥੋਂ ਤੱਕ ਕਿ ਫੌਜ ਦੇ ਲੈਂਡਲਾਈਨ ਫੋਨ ਵੀ ਬੰਦ ਕਰ ਦਿੱਤੇ ਗਏ ਹਨ। ਸਿਰਫ ਓਪਰੇਸ਼ਨ ਨਾਲ ਜੁੜੇ ਫੋਨ ਕੰਮ ਕਰ ਰਹੇ ਹਨ। ਇਸ ਦੌਰਾਨ ਫੌਜ ਨੇ ਆਪਣੇ ਅਧਿਕਾਰੀਆਂ ਤੇ ਸਿਪਾਹੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

ਚੀਨ ਨਾਲ ਪਏ ਪੰਗੇ ਤੋਂ ਬਾਅਦ ਭਾਰਤੀ ਫੌਜ ਨੇ ਕਮਰ ਕੱਸੀ, ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ

ਇਸ ਦੌਰਾਨ ਮੰਗਲਵਾਰ ਰਾਤ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਤਿੰਨ ਸੈਨਾ ਮੁਖੀਆਂ ਦਰਮਿਆਨ ਹੋਈ ਬੈਠਕ ਵਿੱਚ ਜਲ ਸੈਨਾ ਨੂੰ ਚੀਨ ਨਾਲ ਲੱਗਦੇ ਇਲਾਕਿਆਂ ਵਿੱਚ ਆਪਣਾ ਜੰਗੀ ਜਹਾਜ਼ ਤਾਇਨਾਤ ਕਰਨ ਦੇ ਆਦੇਸ਼ ਵੀ ਮਿਲੇ ਹਨ। ਸੈਨਾ ਤੋਂ ਇਲਾਵਾ ਚੀਨ ਨਾਲ ਲੱਗਦੀ ਸਰਹੱਦਾਂ 'ਤੇ ਤਾਇਨਾਤ ਆਈਟੀਬੀਪੀ ਨੇ ਵੀ ਆਪਣੇ ਸੈਨਿਕਾਂ ਨੂੰ ਅਲਰਟ ਕਰ ਦਿੱਤਾ ਹੈ। ਹਵਾਈ ਸੈਨਾ ਨੇ ਹਿਮਾਚਲ ਅਤੇ ਉਤਰਾਖੰਡ ‘ਚ ਆਪਣੇ ਅਗਾਂਹ ਦੇ ਟਿਕਾਣਿਆਂ 'ਤੇ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਵਧਾ ਦਿੱਤੀ ਹੈ।

ਸੰਯੁਕਤ ਰਾਸ਼ਟਰ 'ਚ ਭਾਰਤ ਨੂੰ ਮਿਲੀ ਵੱਡੀ ਕਾਮਯਾਬੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ