ਨਵੀਂ ਦਿੱਲੀ: ਭਾਰਤ ਨਾਲ ਚੱਲ ਰਹੇ ਤਣਾਅ ਵਿਚਾਲੇ ਚੀਨ ਬਾਰੇ ਇੱਕ ਵੱਡੀ ਖਬਰ ਆਈ ਹੈ। ਗੁਆਂਢੀ ਮੁਲਕ ਚੀਨ ਦੀ ਫੌਜ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਆਰਮੀ ਬਣ ਗਈ ਗਈ ਹੈ। ਚੀਨ ਦੀ ਵਧਦੀ ਫੌਜੀ ਤਾਕਤ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਫਿਕਰਮੰਦੀ ਦਾ ਵਿਸ਼ਾ ਹੈ।


 


ਦੱਸ ਦਈਏ ਕਿ ਰੱਖਿਆ ਮਾਮਲਿਆਂ ਦੀ ਵੈੱਬਸਾਈਟ ਮਿਲਟਰੀ ਡਾਇਰੈਕਟ ਵੱਲੋਂ ਐਤਵਾਰ ਨੂੰ ਇੱਕ ਲਿਸਟ ਜਾਰੀ ਕੀਤੀ ਗਈ ਹੈ। ਇਹ ਸੂਚੀ ਮਿਲਟਰੀ ਡਾਇਰੈਕਟ ਵੱਲੋਂ ਕੀਤੇ ਗਏ ਅਧਿਐਨ ਦੇ ਅਧਾਰ 'ਤੇ ਜਾਰੀ ਕੀਤੀ ਗਈ ਹੈ। ਇਸ ਅਧਿਐਨ ਅਨੁਸਾਰ ਚੀਨ ਦੀ ਫੌਜ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹੈ, ਜਦੋਂਕਿ ਭਾਰਤ ਚੌਥੇ ਸਥਾਨ 'ਤੇ ਹੈ।


 


ਮਿਲਟਰੀ ਡਾਇਰੈਕਟ ਦੇ ਅਧਿਐਨ ਵਿੱਚ ਕਿਹਾ ਗਿਆ ਹੈ ਅਮਰੀਕਾ ਹੁਣ ਦੂਜੇ ਨੰਬਰ ਉੱਪਰ ਚਲਾ ਗਿਆ ਹੈ। ਅਹਿਮ ਗੱਲ ਹੈ ਕਿ ਅਮਰੀਕਾ ਫੌਜ 'ਤੇ ਬਹੁਤ ਪੈਸਾ ਖਰਚਦਾ ਹੈ। ਇਸ ਵੇਲੇ ਉਹ 74 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਇਸ ਤੋਂ ਬਾਅਦ ਰੂਸ 69 ਅੰਕਾਂ ਨਾਲ ਤੀਸਰੇ ਤੇ 61 ਅੰਕ ਨਾਲ ਭਾਰਤ ਚੌਥੇ ਤੇ 58 ਅੰਕ ਲੈ ਕੇ ਫਰਾਂਸ 5ਵੇਂ ਨੰਬਰ 'ਤੇ ਹੈ। ਬਰਤਾਨੀਆਂ 43 ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ।


 


ਵੈੱਬਸਾਈਟ ਮੁਤਾਬਕ ਸੰਯੁਕਤ ਰਾਜ ਅਮਰੀਕਾ ਫੌਜ ’ਤੇ ਦੁਨੀਆ ਵਿਚ ਸਭ ਤੋਂ ਵੱਧ 732 ਅਰਬ ਡਾਲਰ ਖਰਚ ਕਰਦਾ ਹੈ। ਇਸ ਤੋਂ ਬਾਅਦ ਚੀਨ ਦੂਜੇ ਸਥਾਨ 'ਤੇ ਹੈ ਤੇ ਉਹ 261 ਅਰਬ ਡਾਲਰ ਤੇ ਭਾਰਤ 71 ਅਰਬ ਡਾਲਰ ਖਰਚ ਕਰਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਜੇ ਲੜਾਈ ਹੁੰਦੀ ਹੈ ਤਾਂ ਚੀਨ ਸਮੁੰਦਰੀ ਲੜਾਈਆਂ ਵਿੱਚ ਜਿੱਤੇਗਾ, ਅਮਰੀਕਾ ਹਵਾਈ ਲੜਾਈਆਂ ਵਿੱਚ ਜਿੱਤੇਗਾ ਤੇ ਜ਼ਮੀਨੀ ਲੜਾਈਆਂ ਵਿੱਚ ਰੂਸ ਜਿੱਤੇਗਾ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904