ਬੀਜਿੰਗ: ਚੀਨ 'ਚ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 426 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 20 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਗਏ ਹਨ। ਚੀਨ 'ਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਲਈ ਸਿਰਫ 10 ਦਿਨ 'ਚ ਬਣਾਏ ਗਏ ਵਿਸ਼ੇਸ਼ ਹਸਪਤਾਲ 'ਚ ਸੋਮਵਾਰ ਨੂੰ ਮਰੀਜ਼ਾਂ ਦੀ ਭਰਤੀ ਸ਼ੁਰੂ ਹੋ ਗਈ। ਭਾਰਤ 'ਚ ਕੇਰਲ ਤੋਂ ਕੋਰੋਨਾਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ।


ਇਸ ਦਰਮਿਆਨ ਜਪਾਨੀ ਅਧਿਕਾਰੀ ਇਹ ਤੈਅ ਕਰਨ 'ਚ ਲੱਗੇ ਹੋਏ ਹਨ ਕਿ ਉਸ ਕਰੂਜ਼ 'ਤੇ ਸਵਾਰ ਕਰੀਬ 3500 ਲੋਕਾਂ ਨੂੰ ਵੱਖ ਰੱਖਣਾ ਹੈ ਜਾਂ ਨਹੀਂ, ਜਿਸ 'ਤੇ ਸਵਾਰ ਇੱਕ ਵਿਅਕਤੀ ਇਸ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ। ਹੋਰ ਦੇਸ਼ ਲਗਾਤਾਰ ਇੱਥੋਂ ਆਪਣੇ ਨਾਗਰਿਕਾਂ ਨੂੰ ਵਾਪਿਸ ਲਿਜਾ ਰਹੇ ਹਨ ਤੇ ਚੀਨੀ ਨਾਗਰਿਕਾਂ ਜਾਂ ਹਾਲ ਹੀ 'ਚ ਚੀਨ ਦੀ ਯਾਤਰਾ ਕਰਨ ਵਾਲਿਆਂ 'ਤੇ ਪਾਬੰਦੀ ਲਗਾ ਰਹੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਕਿਹਾ ਹੈ ਕਿ ਮਾਮਲਿਆਂ 'ਚ ਇਜ਼ਾਫਾ ਹੋਵੇਗਾ ਕਿਉਂਕਿ ਹਜ਼ਾਰਾਂ ਸ਼ੱਕੀ ਮਾਮਲਿਆਂ ਦੀ ਜਾਂਚ ਦੇ ਨਤੀਜੇ ਅਜੇ ਆਉਣੇ ਬਾਕੀ ਹਨ।