ਇੱਕ ਮਹੀਨਾ ਪਹਿਲਾਂ ਦੋਵਾਂ ਦੀ ਮੰਗਣੀ ਹੋਈ ਸੀ। ਕੁਝ ਦਿਨ ਪਹਿਲਾਂ ਲਾੜਾ ਕੋਰੋਨਾ ਪੌਜੇਟਿਵ ਪਾਇਆ ਗਿਆ, ਜਿਸ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ। ਸਿਹਤ ਵਿਭਾਗ ਨੇ ਦੋਵਾਂ ਪਰਿਵਾਰਾਂ ਨੂੰ ਕਵਾਰੰਟਾਈਨ ਕਰ ਦਿੱਤਾ ਹੈ। ਦੇਰ ਰਾਤ ਮੋਗਾ ਦੇ ਪਰਮਾਨੰਦ ਖੇਤਰ ਵਿੱਚ ਅਚਾਨਕ ਇੱਕ ਐਂਬੂਲੈਂਸ ਦੇ ਪਿੱਛੇ ਪੁਲਿਸ ਦੀਆਂ ਕਈ ਗੱਡੀਆਂ ਦੇਖ ਕੇ ਲੋਕਾਂ ਵਿੱਚ ਅਚਾਨਕ ਹੰਗਾਮਾ ਹੋ ਗਿਆ।
ਬਾਅਦ ‘ਚ ਪਤਾ ਲੱਗਿਆ ਕਿ ਟੀਮ ਲੜਕੀ ਦੇ ਪਰਿਵਾਰ ਨੂੰ ਲੱਭਣ ਆਈ ਸੀ। ਰਾਤ ਨੂੰ ਡਾਕਟਰਾਂ ਨੇ ਲੜਕੀ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ। ਹਾਲਾਂਕਿ ਕਿਸੇ ਵੀ ਪਰਿਵਾਰਕ ਮੈਂਬਰ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ। ਬਾਅਦ ਵਿੱਚ ਉਨ੍ਹਾਂ ਨੂੰ 14 ਦਿਨਾਂ ਲਈ ਕਵਾਰੰਟਾਈਨ ਕਰ ਦਿੱਤਾ ਗਿਆ।