ਇਕ ਆਦਮੀ ਨਦੀ 'ਚ ਤੈਰਨ ਲਈ ਉਤਰਿਆ ਹੀ ਸੀ ਕਿ ਇਕ ਮਗਰਮੱਛ ਉਸ ਦੇ ਨੇੜੇ ਆਇਆ। ਇਸ ਤੋਂ ਬਾਅਦ ਮਗਰਮੱਛ ਨੇ ਉਸ ਵਿਅਕਤੀ ਨੂੰ ਮੂੰਹ ਖੋਲ੍ਹ ਕੇ ਖਾਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਮਗਰਮੱਛ ਆਪਣਾ ਮੂੰਹ ਖੋਲ੍ਹ ਕੇ ਵਿਅਕਤੀ ਵੱਲ ਆਇਆ ਤਾਂ ਉਹ ਆਦਮੀ ਆਪਣੀ ਜਾਨ ਬਚਾ ਕੇ ਉੱਥੋਂ ਫਰਾਰ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ 'ਚ ਇਕ ਆਦਮੀ ਨਦੀ 'ਚ ਤੈਰਨ ਲਈ ਉੱਤਰਿਆ ਹੈ। ਇਸ ਦੌਰਾਨ ਇਕ ਮਗਰਮੱਛ ਉਥੇ ਆਉਂਦਾ ਹੈ। ਸ਼ੁਰੂ 'ਚ ਉਹ ਵਿਅਕਤੀ ਮਗਰਮੱਛ ਨਾਲ ਬਿਨਾਂ ਕਿਸੇ ਡਰ ਦੇ ਤੈਰਨਾ ਸ਼ੁਰੂ ਕਰਦਾ ਹੈ। ਇਸ ਦੌਰਾਨ ਉਹ ਮਗਰਮੱਛਾਂ ਨਾਲ ਮਸਤੀ ਕਰਦੇ ਦਿਖਾਈ ਦਿੱਤਾ। ਪਰ ਇਸ ਦਾ ਅੰਤ ਕਾਫ਼ੀ ਡਰਾਉਣਾ ਹੈ।
ਜਦੋਂ ਇਕ ਮਗਰਮੱਛ ਉਸ ਦੇ ਨੇੜੇ ਆਉਂਦਾ ਹੈ ਤਾਂ ਉਹ ਵਿਅਕਤੀ ਮੁਸਕਰਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਸੈਕਿੰਡ ਬਾਅਦ ਹੀ ਉਸ ਦੀ ਮੁਸਕਾਨ ਚੀਕ-ਚਿਹਾੜ 'ਚ ਬਦਲ ਗਈ। ਮਗਰਮੱਛ ਆਪਣਾ ਜਬਾੜਾ ਖੋਲ੍ਹਦਾ ਹੈ ਅਤੇ ਵਿਅਕਤੀ 'ਤੇ ਹਮਲਾ ਕਰਦਾ ਹੈ। ਇਹ ਵੇਖਦਿਆਂ ਹੀ ਉਹ ਵਿਅਕਤੀ ਚੀਕਦਾ ਹੈ ਅਤੇ ਤੁਰੰਤ ਪਾਣੀ ਵਿੱਚੋਂ ਬਾਹਰ ਆ ਜਾਂਦਾ ਹੈ। ਇਸ ਵੀਡੀਓ ਨੂੰ ਮਿਊਜ਼ਿਕ ਆਰਟਿਸਟ ਟੁੰਡੇ ਅਡਨਟ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, "ਕੀ ਤੁਸੀਂ ਪਾਗਲ ਹੋ?"