ਰਮਾਬਾਈ ਦਸੰਬਰ 'ਚ ਸਟੇਟ ਓਪਨ ਬੋਰਡ ਦੁਆਰਾ 10ਵੀਂ ਦੀ ਪ੍ਰੀਖਿਆ ਲਈ ਗਈ ਸੀ ਤੇ ਕੁਝ ਦਿਨ ਪਹਿਲਾਂ ਆਏ ਬੋਰਡ ਦੇ ਨਤੀਜਿਆਂ 'ਚ ਉਹ 10 ਵੀਂ ਦੀ ਪ੍ਰੀਖਿਆ 'ਚ ਇੱਕ ਵਿਸ਼ੇ 'ਚ ਫੇਲ੍ਹ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਵੀ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਓਪਨ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਕਰਵਾਉਂਦਾ ਹੈ ਜੋ ਬਹੁਤ ਸਾਲ ਪਹਿਲਾਂ ਪੜ੍ਹਾਈ ਛੱਡ ਚੁੱਕੇ ਹਨ ਤੇ ਬੋਰਡ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ।
ਲਾਲ ਕਿਲਾ ਕਾਂਡ ਮਗਰੋਂ 100 ਤੋਂ ਵੱਧ ਕਿਸਾਨ ਲਾਪਤਾ, ਪੜਤਾਲ ਲਈ ਪੰਜ ਮੈਂਬਰੀ ਕਮੇਟੀ ਗਠਿਤ
ਇਸ ਤਹਿਤ ਰਮਾਬਾਈ ਨੇ 10 ਵੀਂ ਦੀ ਬੋਰਡ ਦੀ ਪ੍ਰੀਖਿਆ ਵੀ ਦਿੱਤੀ। ਨਤੀਜਾ ਆ ਗਿਆ ਹੈ ਅਤੇ ਰਮਬਾਈ ਵਿਗਿਆਨ ਵਿਸ਼ੇ 'ਚ ਇੱਕ ਨੰਬਰ ਨਾਲ ਫੇਲ੍ਹ ਹੋ ਗਈ। ਰਮਬਾਈ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਵਿਸ਼ੇ ਵਿੱਚ ਪਾਸ ਹੋਣ ਲਈ ਲੋੜੀਂਦੇ ਨੰਬਰਾਂ ਨਾਲੋਂ ਇਕ ਨੰਬਰ ਘੱਟ ਮਿਲਿਆ ਹੈ। ਰਮਾਬਾਈ ਦਾ ਕਹਿਣਾ ਹੈ ਕਿ ਇਹ ਵਧੇਰੇ ਮਹੱਤਵਪੂਰਨ ਸੀ ਕਿ ਮੈਨੂੰ ਆਪਣੀ ਧੀ ਤੋਂ ਪੜ੍ਹਾਈ ਦੀ ਪ੍ਰੇਰਣਾ ਮਿਲੀ। ਸਰਕਾਰ ਵੱਲੋਂ ਪੰਜ ਨੰਬਰ ਗ੍ਰੇਸ ਦੇਣ ਦਾ ਪ੍ਰਾਵਧਾਨ ਹੈ। ਜੇ ਅਜਿਹਾ ਨਹੀਂ ਹੁੰਦਾ, ਤਾਂ ਉਹ ਦੁਬਾਰਾ ਪ੍ਰੀਖਿਆ ਦੇਵੇਗੀ।
ਅੱਠਵੀਂ ਪਾਸ ਰਮਾਬਾਈ ਸਿੰਘ ਸਾਲ 2018 'ਚ ਵਿਧਾਇਕਾ ਬਣੇ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਉਤਸ਼ਾਹਤ ਕੀਤਾ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਧੀ ਕਾਰਨ ਫਾਰਮ ਭਰੇ ਹਨ ਅਤੇ ਬੇਟੀ ਉਨ੍ਹਾਂ ਦੀ ਅਧਿਆਪਕਾ ਹੈ। ਰਮਾਬਾਈ ਦੀ ਇਸ ਭਾਵਨਾ ਦੀ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਾ ਹੋ ਰਹੀ ਹੈ। ਆਈਪੀਐਸ ਅਫਸਰ ਦੀਪਾਂਸ਼ੁ ਕਾਬਰਾ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ।