Bihar Elections Result: ਬਿਹਾਰ 'ਚ ਲੰਮੇ ਸਮੇਂ ਤੋਂ ਬਾਅਦ ਖੱਬੇ ਪੱਖੀਆਂ ਦੀ ਆਮਦ ਸਾਹਮਣੇ ਆਈ ਹੈ। ਇਸ ਚੋਣ ਨੇ ਸੂਬੇ ਦੀਆਂ ਖੱਬੀ ਪਾਰਟੀਆਂ ਨੂੰ ਇਕ ਤਰ੍ਹਾਂ ਨਾਲ ਜੀਵਨ ਦਾਨ ਦਿੱਤਾ ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ 'ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਖੱਬੇ ਪੱਖੀਆਂ ਨੇ ਇਸ ਵਾਰ ਬਿਹਾਰ 'ਚ 16 ਸੀਟਾਂ ਜਿੱਤੀਆਂ ਹਨ। ਆਰਜੇਡੀ ਤੇ ਕਾਂਗਰਸ ਨਾਲ ਗਠਜੋੜ 'ਚ ਸ਼ਾਮਲ ਖੱਬੀਆਂ ਪਾਰਟੀਆਂ ਨੇ ਸਿਰਫ 29 ਸੀਟਾਂ 'ਤੇ ਚੋਣ ਲੜੀ।


ਇਸ ਵਾਰ ਬਿਹਾਰ ਵਿੱਚ ਸੀਪੀਆਈ (ਐਮਐਲ) 19, ਸੀਪੀਆਈ 6 ਤੇ ਸੀਪੀਐਮ ਨੇ ਚਾਰ ਸੀਟਾਂ ’ਤੇ ਚੋਣ ਲੜੀ। ਨਤੀਜਿਆਂ ਦੀ ਗੱਲ ਕਰੀਏ ਤਾਂ ਸੀਪੀਆਈ (ਐਮਐਲ) ਨੇ 12, ਸੀਪੀਐਮ ਨੇ ਦੋ ਤੇ ਸੀਪੀਆਈ ਨੇ ਵੀ ਦੋ ਸੀਟਾਂ ਜਿੱਤੀਆਂ ਹਨ। ਇਸ ਚੋਣ 'ਚ ਖੱਬੀ ਧਿਰ ਦੀ ਸਟ੍ਰਾਇਕ ਦਰ 55.17 ਸੀ।

ਸਟ੍ਰਾਇਕ ਰੇਟ 'ਚ ਕਾਂਗਰਸ ਨੂੰ ਵੱਡਾ ਝਟਕਾ, ਬੀਜੇਪੀ ਨੇ ਕੀਤਾ ਟੌਪ, ਜਾਣੋ ਅੰਕੜੇ

2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਪੀਆਈ, ਸੀਪੀਐਮ, ਐਸਯੂਸੀਆਈ, ਫਾਰਵਰਡ ਬਲਾਕ, ਆਰਐਸਪੀ ਅਤੇ ਸੀਪੀਐਮਐਲ (ਐਲ) ਨੇ ਗੱਠਜੋੜ ਬਣਾਇਆ ਸੀ ਪਰ ਫਿਰ ਸਿਰਫ ਸੀਪਐਮਐਲ (ਐਲ) ਤਿੰਨ ਸੀਟਾਂ ਜਿੱਤ ਸਕੀ। ਉਥੇ ਹੀ 2010 ਦੀਆਂ ਚੋਣਾਂ ਵਿੱਚ ਸੀਪੀਆਈ ਵੱਲੋਂ ਸਿਰਫ ਇੱਕ ਸੀਟ ਜਿੱਤੀ ਗਈ ਸੀ।

ਭਾਰਤ ਸਰਕਾਰ ਦਾ ਵੱਡਾ ਫੈਸਲਾ: ਆਨਲਾਈਨ ਨਿਊਜ਼ ਪੋਰਟਲ ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ

ਦੱਸ ਦੇਈਏ ਕਿ ਬਿਹਾਰ ਦੇ ਬੇਗੂਸਰਾਏ ਤੋਂ ਇਲਾਵਾ ਜੇਐਨਯੂ ਦੇ ਸਾਬਕਾ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਤੇ ਸੀਪੀਆਈ ਆਗੂ ਕਨ੍ਹਈਆ ਕੁਮਾਰ ਨੇ ਖੱਬੇ ਪੱਖ ਦੀਆਂ ਕਈ ਸੀਟਾਂ ‘ਤੇ ਚੋਣ ਪ੍ਰਚਾਰ ਕੀਤਾ ਸੀ। ਕਨ੍ਹਈਆ ਕੁਮਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੀਪੀਆਈ ਦੀ ਟਿਕਟ ’ਤੇ ਬੇਗੂਸਰਾਏ ਤੋਂ ਚੋਣ ਲੜੀ ਸੀ, ਪਰ ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਉਸ ਨੂੰ ਕਰਾਰੀ ਹਾਰ ਦਿੱਤੀ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ