ਕੋਰੋਨਾਵਾਇਰਸ ਨੇ ਪੂਰੀ ਦੁਨੀਆ 'ਚ ਦਹਿਸ਼ਤ ਫੈਲਾ ਦਿੱਤੀ ਹੈ। ਪਿਛਲੇ ਦਿਨੀਂ ਬ੍ਰਾਜ਼ੀਲ 'ਚ 841 ਮੌਤਾਂ ਤੋਂ ਬਾਅਦ ਇੱਥੇ ਕੁਲ ਮੌਤਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਭਾਰਤ ਅਤੇ ਅਮਰੀਕਾ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ ਦਿਨ ਦੁਨੀਆ ਭਰ ਵਿੱਚ 2.61 ਲੱਖ ਨਵੇਂ ਕੇਸ ਸਾਹਮਣੇ ਆਏ, ਜਦਕਿ 5604 ਲੋਕਾਂ ਦੀ ਮੌਤ ਹੋਈ ਹੈ।


ਸੁਸ਼ਾਂਤ ਕੇਸ: ਮਹਾਰਾਸ਼ਟਰ ਸਰਕਾਰ ਨੇ ਸੀਬੀਆਈ ਜਾਂਚ ਨੂੰ ਦੱਸਿਆ ਗ਼ੈਰਕਾਨੂੰਨੀ, SC ਨੇ ਮੁੰਬਈ ਪੁਲਿਸ ਨੂੰ ਟਰਾਂਸਫਰ ਕੀਤਾ ਕੇਸ

ਹੁਣ ਤੱਕ 1.97 ਕਰੋੜ ਤੋਂ ਵੱਧ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 7.28 ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇਕ ਕਰੋੜ 27 ਲੱਖ ਨੂੰ ਪਾਰ ਕਰ ਗਈ ਹੈ। ਅਜੇ ਵੀ ਦੁਨੀਆ ਭਰ ਵਿੱਚ 63 ਲੱਖ 51 ਹਜ਼ਾਰ ਤੋਂ ਵੱਧ ਐਲਟਿਵ ਕੇਸ ਹਨ।

ਪੰਜਾਬ, ਹਰਿਆਣਾ ਤੇ ਦਿੱਲੀ 'ਚ ਬਾਰਸ਼ ਦੀ ਭਵਿੱਖਬਾਣੀ, ਜਾਣੋ ਮੌਸਮ ਦਾ ਹਾਲ

ਦੁਨੀਆਂ 'ਚ ਕਿਥੇ ਕਿੰਨੇ ਕੇਸ, ਕਿੰਨੀਆਂ ਮੌਤਾਂ?

ਵਰਲਡਮੀਟਰ ਅਨੁਸਾਰ ਕੋਰੋਨਾ ਤੋਂ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਅਮਰੀਕਾ ਸਭ ਤੋਂ ਉੱਪਰ ਹੈ। ਹੁਣ ਤੱਕ 51.50 ਲੱਖ ਤੋਂ ਵੱਧ ਲੋਕ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦਕਿ ਇਕ ਲੱਖ 65 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ 54 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 976 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਕੋਰੋਨਾ ਬ੍ਰਾਜ਼ੀਲ 'ਚ ਤਬਾਹੀ ਮਚਾ ਰਹੀ ਹੈ। ਬ੍ਰਾਜ਼ੀਲ ਵਿੱਚ 24 ਘੰਟਿਆਂ ਵਿੱਚ ਸੰਕਰਮਣ ਦੇ 65 ਹਜ਼ਾਰ ਨਵੇਂ ਮਾਮਲੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ