ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਨਾਲ ਹੀ ਦੇਸ਼ ਦਾ ਸਿਆਸੀ ਮਾਹੌਲ ਵੀ ਬਦਲਣ ਲੱਗਾ ਹੈ। ਇੱਕ ਪਾਸੇ ਬੀਜੇਪੀ ਤੋਂ ਭਾਈਵਾਲ ਦੂਰ ਹੋ ਰਹੇ ਹਨ ਤੇ ਦੂਜੇ ਪਾਸੇ ਮਜ਼ਬੂਤ ਵਿਰੋਧੀ ਧਿਰ ਉਸਾਰਨ ਦੀ ਕਵਾਇਦ ਸ਼ੁਰੂ ਹੋਈ ਹੈ। ਬੇਸ਼ੱਕ ਇਸ ਬਾਰੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀਆਂ ਮੀਟਿੰਗ ਹੋ ਰਹੀਆਂ ਸੀ ਪਰ ਸ਼ਿਵ ਸੈਨਾ ਨੇ ਇਸ ਨੂੰ ਹੋਰ ਹਵਾ ਦੇ ਦਿੱਤੀ ਹੈ।


ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਵਿੱਚ ਕਿਹਾ ਹੈ ਕਿ ਕਾਂਗਰਸ ਜੋ ਕੌਮੀ ਪੱਧਰ ’ਤੇ ਮੁੱਖ ਵਿਰੋਧੀ ਧਿਰ ਹੈ, ‘ਟੁੱਟ-ਭੱਜ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋ ਗਈ ਹੈ। ਇਸ ਲਈ ਸ਼ਿਵ ਸੈਨਾ ਸਣੇ ਸਾਰੀਆਂ ਬੀਜੇਪੀ ਵਿਰੋਧੀ ਧਿਰਾਂ ਨੂੰ ਹੁਣ ਯੂਪੀਏ ਗੱਠਜੋੜ ਹੇਠ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਤਾਕਤਵਰ ਬਦਲ ਦਿੱਤਾ ਜਾ ਸਕੇ।

ਦਰਅਸਲ ਸ਼ਿਵ ਸੈਨਾ ਦਾ ਇਹ ਦਾਅਵਾ ਇਸ ਲਈ ਵੀ ਅਹਿਮੀਅਤ ਰੱਖਦਾ ਹੈ ਕਿਉਂਕਿ ਐਨਡੀਏ ਤੋਂ ਬਾਹਰ ਆ ਕੇ ਸ਼੍ਰੋਮਣੀ ਅਕਾਲੀ ਦਲ ਵੀ ਨਵਾਂ ਗੱਠਜੋੜ ਬਣਾਉਣ ਲਈ ਦੇਸ਼ ਭਰ ਵਿੱਚ ਮੀਟਿੰਗਾਂ ਕਰ ਰਿਹਾ ਹੈ। ਅਕਾਲੀ ਦਲ ਦੇ ਵਫਦ ਨੇ ਸ਼ਿਵ ਸੈਨਾ ਦੇ ਲੀਡਰਾਂ ਨਾਲ ਵੀ ਮੁਬੰਈ ਵਿੱਚ ਮੀਟਿੰਗ ਕੀਤੀ ਸੀ।

ਕਾਂਗਰਸ 'ਚ ਨਵਾਂ ਕਲੇਸ਼! ਖੇਤੀ ਕਾਨੂੰਨਾਂ ਵਿਰੁੱਧ ਕਿਉਂ ਨਹੀਂ ਡਟ ਰਹੇ ਦੂਜੇ ਰਾਜਾਂ ਦੇ ਸੰਸਦ ਮੈਂਬਰ? ਜਾਖੜ ਨੇ ਉਠਾਇਆ ਸਵਾਲ

ਸ਼ਿਵ ਸੈਨਾ ਦੇ ਲੇਖ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਵਿੱਚ ਸੱਤਾ ਉਤੇ ਕਾਬਜ਼ ਕਿਸਾਨ ਸੰਘਰਸ਼ ਦੀ ਅਣਦੇਖੀ ਕਰ ਰਹੇ ਹਨ, ਤੇ ਵਿਰੋਧੀ ਧਿਰ ਦਾ ‘ਪ੍ਰਭਾਵਹੀਣ’ ਹੋਣਾ ਵੀ ਇਸ ਦਾ ਮੁੱਖ ਕਾਰਨ ਹੈ। ‘ਸਾਮਨਾ’ ਮੁਤਾਬਕ ਕੇਂਦਰ ਸਰਕਾਰ ਨੂੰ ਦੋਸ਼ ਦੇਣ ਦੀ ਬਜਾਏ, ਮੁੱਖ ਵਿਰੋਧੀ ਧਿਰ ਨੂੰ ਅਗਵਾਈ ਨਾਲ ਜੁੜੇ ਮੁੱਦਿਆਂ ’ਤੇ ਧਿਆਨ ਦੇਣ ਦੀ ਲੋੜ ਹੈ। ਸੈਨਾ ਮੁਤਾਬਕ ਕਮਜ਼ੋਰ ਵਿਰੋਧੀ ਧਿਰ ਕਾਰਨ ਲੋਕਤੰਤਰ ਵੀ ਟੁੱਟ-ਭੱਜ ਦਾ ਸ਼ਿਕਾਰ ਹੋ ਰਿਹਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਨੂੰ ਮੰਥਨ ਦੀ ਲੋੜ ਹੈ, ਵਿਰੋਧੀ ਧਿਰ ਦਾ ਲੋਕਾਂ ਵਿਚ ਇਕ ਪ੍ਰਭਾਵ ਹੋਣਾ ਚਾਹੀਦਾ ਹੈ।

ਪੰਜਾਬ ਲਈ ਇੱਕ ਹੋਰ ਮੁਸੀਬਤ, ਬ੍ਰਿਟੇਨ ਤੋਂ ਪਰਤੇ 2426 ਯਾਤਰੀ ਅਨਟ੍ਰੇਸ, ਸਰਕਾਰ ਫਿਕਰਮੰਦ

‘ਸਾਮਨਾ’ ਦੇ ਲੇਖ ਮੁਤਾਬਕ ‘ਰਾਹੁਲ ਗਾਂਧੀ ਨਿੱਜੀ ਤੌਰ ’ਤੇ ਤਕੜਾ ਮੁਕਾਬਲਾ ਦੇ ਰਹੇ ਹਨ, ਪਰ ਕਿਸੇ ਨਾ ਕਿਸੇ ਚੀਜ਼ ਦੀ ਕਮੀ ਹੈ। ਕਾਂਗਰਸ ਦੀ ਅਗਵਾਈ ਵਾਲੇ ਮੌਜੂਦਾ ਯੂਪੀਏ ਦੀ ਹਾਲਤ ਕਿਸੇ ਐਨਜੀਓ (ਗ਼ੈਰ ਸਰਕਾਰੀ ਸੰਗਠਨ) ਵਰਗੀ ਹੋ ਗਈ ਹੈ।’ ਮਰਾਠੀ ਰੋਜ਼ਾਨਾ ਮੁਤਾਬਕ ਯੂਪੀਏ ਦੇ ਭਾਈਵਾਲ ਵੀ ਕਿਸਾਨਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਨ੍ਹਾਂ ਦੇ ਰੁਖ਼ ਬਾਰੇ ਕੁਝ ਸਪੱਸ਼ਟ ਨਹੀਂ।

ਐਨਸੀਪੀ ਮੁਖੀ ਸ਼ਰਦ ਪਵਾਰ ਕੌਮੀ ਪੱਧਰ ਉਤੇ ਆਵਾਜ਼ ਬੁਲੰਦ ਕਰ ਰਹੇ ਹਨ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਇਕੱਲੇ ਲੜ ਰਹੀ ਹੈ। ਦੇਸ਼ ਦੀ ਮੁੱਖ ਵਿਰੋਧੀ ਧਿਰ ਨੂੰ ਉਸ ਨਾਲ ਖੜ੍ਹਨਾ ਚਾਹੀਦਾ ਹੈ। ਲੇਖ ਵਿੱਚ ਕਿਹਾ ਗਿਆ ਹੈ ਕਿ ਮਮਤਾ ਨੇ ਸਿਰਫ਼ ਪਵਾਰ ਨੂੰ ਸੱਦਾ ਦਿੱਤਾ ਹੈ ਤੇ ਉਹ ਬੰਗਾਲ ਜਾ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ