ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮੰਗਲਵਾਰ ਨੂੰ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਘੋਸ਼ਣਾ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਮੋਦੀ ਨੇ ਮੀਡੀਆ ਨੂੰ ਸਿਰਫ ‘ਹੈਡਲਾਈਨ ’ ਦਿੱਤੀ, ਜਿਸ ‘ਚ ਪ੍ਰਵਾਸੀ ਮਜ਼ਦੂਰਾਂ ਲਈ ਕੋਈ ‘ਹੈਲਪਲਾਈਨ’ ਨਹੀਂ ਹੈ। ਕਾਂਗਰਸ ਅਤੇ ਸੀ ਪੀ ਆਈ (ਐਮ) ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਬਾਰੇ ਪ੍ਰਧਾਨ ਮੰਤਰੀ ਦੀ ਚੁੱਪੀ ਤੋਂ ਭਾਰਤ ਨਿਰਾਸ਼ ਹੈ ਕਿਉਂਕਿ ਉਹ ਮਸਲਾ ਹੱਲ ਨਹੀਂ ਕਰ ਸਕੇ। ਪੈਕੇਜ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਦਿਆਂ ਕਿਹਾ,
ਘਰਾਂ ਨੂੰ ਜਾ ਰਹੇ ਪਰਵਾਸੀ ਮਜ਼ਦੂਰਾਂ ਦੇ ਦੁਖਦਾਈ ਮਨੁੱਖੀ ਦੁਖਾਂਤ ਨੂੰ ਹਮਦਰਦੀ ਨਾਲ ਵੇਖਣ ਅਤੇ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਦੀ ਲੋੜ ਹੈ। ਲੱਖਾਂ ਪਰਵਾਸੀ ਮਜ਼ਦੂਰਾਂ ਪ੍ਰਤੀ ਤੁਹਾਡੀ ਸੰਵੇਦਨਸ਼ੀਲਤਾ ਦੀ ਘਾਟ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ‘ਚ ਤੁਹਾਡੀ ਅਸਮਰਥਾ ਕਾਰਨ ਭਾਰਤ ਬਹੁਤ ਨਿਰਾਸ਼ ਹੋਇਆ ਹੈ। -
ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ,
ਪ੍ਰਧਾਨ ਮੰਤਰੀ ਨੇ ਹੈਡਲਾਈਨ ਦਿੱਤੀ ਹੈ, ਪਰ ਕੋਈ ਹੈਲਪਲਾਈਨ ਨਹੀਂ ਹੈ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਆਪਣੇ ਘਰ ਭੇਜਣ ਅਤੇ ਰਾਹ ਵਿੱਚ ਮਜ਼ਦੂਰਾਂ ਦੀ ਮੌਤ ਬਾਰੇ ਕੁਝ ਨਹੀਂ ਕਿਹਾ। ਇਹ ਬਹੁਤ ਨਿਰਾਸ਼ਾਜਨਕ ਹੈ। -
ਕੈਪਟਨ ਦੇ ਮੰਤਰੀਆਂ ਨਾਲ ਆਢਾ ਮੁੱਖ ਸਕੱਤਰ ਨੂੰ ਪਿਆ ਮਹਿੰਗਾ, ਮੁੱਖ ਮੰਤਰੀ ਨੇ ਕੀਤੀ ਵੱਡੀ ਕਾਰਵਾਈ ਸੀਪੀਆਈ (ਐਮ) ਦੇ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ
ਪ੍ਰਧਾਨ ਮੰਤਰੀ ਪ੍ਰਵਾਸੀਆਂ ਦੇ ਦਰਦ ਅਤੇ ਦੁੱਖ ਦੇ ਭਖਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹੇ।-
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ