ਨਵੀਂ ਦਿੱਲੀ: ਗਰਮੀ ਤੇ ਨਮੀ ਨਾਲ ਜੂਝ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ-ਐਨਸੀਆਰ ਵਿੱਚ ਸੋਮਵਾਰ ਨੂੰ ਮੀਂਹ ਪਿਆ। ਦਿੱਲੀ-ਐਨਸੀਆਰ ਦੇ ਬਹੁਤੇ ਇਲਾਕਿਆਂ ਵਿੱਚ ਸੋਮਵਾਰ ਸਵੇਰ ਤੋਂ ਤੇਜ਼ ਬਾਰਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰੁਕ-ਰੁਕ ਕੇ ਬਾਰਸ਼ ਦਾ ਇਹ ਦੌਰ ਸੋਮਵਾਰ ਨੂੰ ਦਿਨ ਭਰ ਜਾਰੀ ਰਹਿ ਸਕਦਾ ਹੈ।
ਕੁਝ ਇਲਾਕਿਆਂ ‘ਚ ਭਾਰੀ ਮੀਂਹ ਪੈਣ ਕਾਰਨ ਪਾਣੀ ਭਰਨ ਦੀ ਸਮੱਸਿਆ ਵੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸਵੇਰੇ ਦਫਤਰ ਲਈ ਰਵਾਨਾ ਹੋਏ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਇਡਾ-ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਗੁਰੂਗ੍ਰਾਮ, ਫਰੀਦਾਬਾਦ, ਪਲਵਾਲ ‘ਚ ਬਾਰਸ਼ ਜਾਰੀ ਹੈ।
ਕੋਰੋਨਾਵਾਇਰਸ: ਇਕ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ, ਬੇਲਗਾਮ ਵਾਇਰਸ ਨੇ ਮਚਾਈ ਤਬਾਹੀ
ਐਨਸੀਆਰ ਸ਼ਹਿਰਾਂ ਤੋਂ ਵੀ ਸੜਕਾਂ 'ਤੇ ਪਾਣੀ ਭਰਨ ਦੀ ਜਾਣਕਾਰੀ ਆ ਰਹੀ ਹੈ। ਭਾਰੀ ਬਾਰਸ਼ ਤੋਂ ਬਾਅਦ ਦਿੱਲੀ ਦੀ ਆਵਾਜਾਈ ‘ਚ ਇਕ ਵਾਰ ਫਿਰ ਭਾਰੀ ਟ੍ਰੈਫਿਕ ਜਾਮ ਹੋ ਗਿਆ। ਸੋਮਵਾਰ ਸ਼ਾਮ ਭਾਰੀ ਬਾਰਸ਼ ਤੋਂ ਬਾਅਦ ਲੋਕਾਂ ਨੂੰ ਸੜਕਾਂ ਦੇ ਹੜ੍ਹਾਂ ਕਾਰਨ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।
80 ਰੁਪਏ ਨੂੰ ਢੁੱਕੇ ਪੈਟਰੋਲ ਤੇ ਡੀਜ਼ਲ, ਸਰਕਾਰ ਨੇ ਕਮਾਏ ਦੋ ਲੱਖ ਕਰੋੜ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ 2 ਦਿਨ ਪਹਿਲਾਂ ਯਾਨੀ 25 ਜੂਨ ਨੂੰ ਦਿੱਲੀ ਤੇ ਗੁਆਂਢੀ ਰਾਜ ਹਰਿਆਣਾ ‘ਚ ਦਸਤਕ ਦੇ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਸ ਸਬੰਧੀ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਇਸ ਪੂਰੇ ਹਫਤੇ ਕੁਝ ਹੱਦ ਤਕ ਬੱਦਲਵਾਈ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
24 ਤੇ 25 ਜੂਨ ਨੂੰ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਰਾਜਧਾਨੀ ਵਿੱਚ ਮਾਨਸੂਨ ਦੇ ਦਸਤਕ ਦੀ ਸੰਭਾਵਨਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਵੇਂ ਮੀਂਹ ਕਾਰਨ ਹਵਾ ‘ਚ ਨਮੀ ਦੀ ਮਾਤਰਾ ਵਧ ਸਕਦੀ ਹੈ, ਪਰ ਤਾਪਮਾਨ ਹੁਣ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪਹਿਲੀ ਬਾਰਸ਼ ਨੇ ਹੀ ਕੀਤਾ ਜਲਥਲ, ਹੁਣ ਪੈਂਦਾ ਰਹੇਗਾ ਮੀਂਹ
ਏਬੀਪੀ ਸਾਂਝਾ
Updated at:
22 Jun 2020 11:40 AM (IST)
ਗਰਮੀ ਤੇ ਨਮੀ ਨਾਲ ਜੂਝ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ-ਐਨਸੀਆਰ ਵਿੱਚ ਸੋਮਵਾਰ ਨੂੰ ਮੀਂਹ ਪਿਆ। ਦਿੱਲੀ-ਐਨਸੀਆਰ ਦੇ ਬਹੁਤੇ ਇਲਾਕਿਆਂ ਵਿੱਚ ਸੋਮਵਾਰ ਸਵੇਰ ਤੋਂ ਤੇਜ਼ ਬਾਰਸ਼ ਹੋ ਰਹੀ ਹੈ।
- - - - - - - - - Advertisement - - - - - - - - -