ਸਮਰਾਲਾ: ਕਾਰ ਸਵਾਰ ਲੁਟੇਰਿਆਂ ਵਲੋਂ ਸਮਰਾਲਾ ਵਿਖੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਐਚਡੀਐਫਸੀ ਬੈਂਕ ਦੇ ਏਟੀਐਮ ’ਚੋਂ 26 ਲੱਖ 37 ਹਜ਼ਾਰ ਰੁਪਏ ਲੁੱਟ ਲਏ। ਇਸ ਲੁੱਟ ਦੀਵਾਰਦਾਤ ਨੂੰ ਪਿੰਡ ਲੱਲ ਕਲਾਂ ਦੀ ਬ੍ਰਾਂਚ ਵਿਖੇ ਅੰਜਾਮ ਦਿੱਤਾ ਗਿਆ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।

ਇਨ੍ਹਾਂ ਲੁਟੇਰਿਆਂ ਨੇ ਗੈਸ ਕਟਰ ਨਾਲ ਏਟੀਐਮ ਨੂੰ ਕੱਟਦੇ ਹੋਏ ਉਸ 'ਚ ਰੱਖੇ 26 ਲੱਖ 37 ਹਜ਼ਾਰ ਰੁਪਏ ਲੁੱਟ ਲਏ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਇਸ ਬੈਂਕ ਦੇ ਏਟੀਐਮ ’ਤੇ ਕੋਈ ਵੀ ਗਾਰਡ ਨਿਯੁਕਤ ਨਹੀਂ ਸੀ।


ਇਸ ਲੁੱਟ ਦੀ ਘਟਨਾ ਦਾ ਵੀ ਕਾਫੀ ਦੇਰ ਬਾਅਦ ਬੈਂਕ ਖੁੱਲ੍ਹਣ ’ਤੇ ਹੀ ਪਤਾ ਲੱਗਿਆ। ਘਟਨਾ ਦਾ ਪਤਾ ਲੱਗਦੇ ਹੀ ਉੱਚ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਗਏ।ਉਹ ਬੈਂਕ ਸਣੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੇ ਹਨ।