ਨਵੀਂ ਦਿੱਲੀ: ਸੈਨੇਟ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਮਹਾਦੋਸ਼ ਦੀ ਦੂਜੀ ਸੁਣਵਾਈ ਸ਼ੁਰੂ ਹੋ ਗਈ ਹੈ। ਡੋਨਲਡ ਟਰੰਪ ਅਜਿਹੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਦੂਸਰੇ ਮਹਾਦੋਸ਼ ਮਾਮਲੇ ਦੀ ਸੈਨੇਟ ਸਾਹਮਣੇ ਸੁਣਵਾਈ ਹੋ ਰਹੀ ਹੈ। ਉਸ 'ਤੇ 6 ਜਨਵਰੀ ਨੂੰ ਯੂਐਸ ਕੈਪੀਟਲ (ਸੰਸਦ ਭਵਨ) 'ਚ ਚੋਣ ਨਤੀਜਿਆਂ ਨੂੰ ਪਲਟਾਉਣ ਲਈ ਦੰਗੇ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ।

 

ਇਸ ਦੇ ਨਾਲ ਹੀ ਯੂਐਸ ਦੀ ਸੈਨੇਟ ਦਾ ਮੰਨਣਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਦੂਜਾ ਮਹਾਦੋਸ਼ ਸੰਵਿਧਾਨਕ ਹੈ। ਟਰੰਪ ਦੇ ਵਕੀਲਾਂ ਦਾ ਤਰਕ ਹੈ ਕਿ ਟਰੰਪ ਨੇ ਸਮਰਥਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਦੰਗਿਆਂ ਲਈ ਭੜਕਾਇਆ ਨਹੀਂ ਸੀ। ਬਚਾਅ ਪੱਖ ਦੇ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਸਦਨ ਦੇ ਮਹਾਦੋਸ਼ ਪ੍ਰਬੰਧਕ ਘੰਟਿਆਂਬੱਧੀ ਟਰੰਪ ਦੇ ਭਾਸ਼ਣ ਦੇ ਸਿਰਫ ਉਹ ਹਿੱਸੇ ਲਏ ਹਨ ਜੋ ਡੈਮੋਕ੍ਰੇਟਿਕ ਪਾਰਟੀ ਦੇ ਕੇਸ ਲਈ ਮਦਦਗਾਰ ਹਨ।

 

ਵਕੀਲਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟਰੰਪ ਨੇ ਸ਼ਾਂਤਮਈ ਤੇ ਦੇਸ਼ ਭਗਤ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦਿਆਂ ਆਪਣੇ ਸਮਰਥਕਾਂ ਨੂੰ ਵਾਰ-ਵਾਰ ਅਪੀਲ ਕੀਤੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਟਰੰਪ ਦੀ ਟਿੱਪਣੀ ਜੇ ਤੁਸੀਂ ਜੀ-ਜਾਨ ਨਾਲ ਨਹੀਂ ਲੜਦੇ, ਤਾਂ ਤੁਸੀਂ ਇਸ ਦੇਸ਼ ਨੂੰ ਗੁਆਉਣ ਜਾ ਰਹੇ ਹੋ, ਚੋਣ ਸੁਰੱਖਿਆ ਦੇ ਆਮ ਪ੍ਰਸੰਗ ਵਿੱਚ ਕੀਤੀ ਗਈ ਸੀ, ਨਾ ਕਿ ਹਿੰਸਾ ਦੀ ਮੰਗ ਲਈ।

 


 

ਸੁਣਵਾਈ ਦੇ ਮੱਦੇਨਜ਼ਰ ਰਾਜਧਾਨੀ ਦੇ ਆਸ ਪਾਸ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਵਕੀਲਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਦੇ ਪ੍ਰਚਾਰਕਾਂ ਨੇ ਪਹਿਲਾਂ ਹੀ 6 ਜਨਵਰੀ ਨੂੰ ਹਿੰਸਾ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ, ਇਸ ਲਈ ਟਰੰਪ ਆਪਣੇ ਆਪ ਉਨ੍ਹਾਂ ਨੂੰ ਹਿੰਸਾ ਲਈ ਨਹੀਂ ਭੜਕਾ ਸਕਦੇ ਸੀ।