ਕੋਇੰਬਟੂਰ: ਦੇਸੀ ਜਹਾਜ਼ ਤੇਜਸ ਦਾ ਦੂਜਾ ਸਕੁਐਡਰਨ ਬੁੱਧਵਾਰ ਨੂੰ ਹਵਾਈ ਸੈਨਾ ‘ਚ ਸ਼ਾਮਲ ਹੋਇਆ। ਇਸ ਨੂੰ ਫਲਾਇੰਗ ਬੁਲੇਟਸ ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਤੇਜਸ ਲੜਾਕੂ ਜਹਾਜ਼ ਰਾਹੀਂ ਉਡਾਣ ਨਾਲ ਕੀਤੀ।




ਇਹ ਉਡਾਣ ਕੋਇੰਬਟੂਰ ਦੇ ਸਲੂਰ ਏਅਰਬੇਸ ਤੋਂ ਰਵਾਨਾ ਹੋਈ। ਭਦੌਰੀਆ ਨੇ ਹੁਣ ਤਕ ਰਾਫੇਲ ਲੜਾਕੂ ਜਹਾਜ਼ਾਂ ਸਮੇਤ 28 ਤੋਂ ਵੱਧ ਕਿਸਮ ਦੇ ਜਹਾਜ਼ਾਂ ਨਾਲ ਉਡਾਣ ਭਰੀ ਹੈ।

ਭਦੌਰੀਆ ਇੱਕ ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ ਤੇ ਪਾਇਲਟ ਅਟੈਕ ਇੰਸਟ੍ਰਕਟਰ ਵੀ ਹਨ।

ਸਰਹੱਦ 'ਤੇ ਭਾਰਤ ਤੇ ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ, ਫੌਜ ਮੁਖੀ ਨੇ ਟੌਪ ਕਮਾਂਡਰਾਂ ਦੀ ਬੁਲਾਈ ਬੈਠਕ

1971 ਦੀ ਜੰਗ ‘ਚ 18ਵੀਂ ਸਕੁਐਡਰਨ ਦੀ ਮਹੱਤਵਪੂਰਨ ਭੂਮਿਕਾ ਨਿਭਾਈ

ਤੇਜਸ ਨਾਲ ਲੈਸ ਦੂਸਰੀ ਤੇ ਹਵਾਈ ਸੈਨਾ ਦੀ 18ਵੀਂ ਸਕੁਐਡਰਨ ਦੀ 1965 ‘ਚ ਸਥਾਪਨਾ ਕੀਤੀ ਗਈ ਸੀ। ਇਸ ਨੇ ਪਾਕਿਸਤਾਨ ਨਾਲ 1971 ਦੀ ਜੰਗ ‘ਚ ਅਹਿਮ ਭੂਮਿਕਾ ਨਿਭਾਈ ਸੀ। ਸਕੁਐਡਰਨ ਨੂੰ 15 ਅਪ੍ਰੈਲ 2016 ਨੂੰ ਵਾਪਸ ਲਿਆ ਗਿਆ ਸੀ। ਪਹਿਲਾਂ ਇਸ ਵਿੱਚ ਮਿਗ-27 ਜਹਾਜ਼ ਸ਼ਾਮਲ ਸਨ।

ਗਰਮੀ ਨੇ ਤੋੜੇ ਰਿਕਾਰਡ, 50 ਡਿਗਰੀ ਤੱਕ ਪਹੁੰਚਿਆ ਪਾਰਾ, ਮੌਸਮ ਵਿਭਾਗ ਦੀ ਚੇਤਾਵਨੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ