ਕਾਨਪੁਰ: ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਿੱਖ ਵਿਰੋਧੀ ਦੰਗਿਆਂ ਦੌਰਾਨ 19 ਥਾਵਾਂ ਦੇ ਕ੍ਰਾਈਮ ਸੀਨ ਰਿਕ੍ਰਿਏਟ ਕਰੇਗੀ ਜਿਸ 'ਚ 31 ਅਕਤੂਬਰ 1984 ਤੋਂ ਬਾਅਦ ਕਾਨਪੁਰ 'ਚ ਘੱਟੋ ਘੱਟ 127 ਲੋਕਾਂ ਦੀ ਮੌਤ ਹੋ ਗਈ ਸੀ। ਚਾਰ ਮੈਂਬਰੀ ਐਸਆਈਟੀ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਸੇਵਾਮੁਕਤ ਡੀਜੀਪੀ ਅਤੁੱਲ ਕਰ ਰਹੇ ਹਨ ਅਤੇ ਹੋਰ ਮੈਂਬਰਾਂ ਵਿੱਚ ਸੇਵਾਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਅਤੇ ਸੇਵਾਮੁਕਤ ਵਧੀਕ ਡਾਇਰੈਕਟਰ ਯੋਗੇਸ਼ਵਰ ਕ੍ਰਿਸ਼ਨਾ ਸ੍ਰੀਵਾਸਤਵ ਸ਼ਾਮਲ ਹਨ।

ਐਸ ਪੀ ਬਾਲੇਂਦੂ ਭੂਸ਼ਣ ਸਿੰਘ ਇਸ ਦੇ ਮੈਂਬਰ-ਸਕੱਤਰ ਹਨ। ਰਾਜ ਸਰਕਾਰ ਨੇ ਦੰਗਿਆਂ ਦੀ ਜਾਂਚ ਲਈ 5 ਫਰਵਰੀ, 2019 ਨੂੰ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਦੇ ਮੈਂਬਰ ਹੁਣ ਫੋਰੈਂਸਿਕ ਮਾਹਰਾਂ ਨਾਲ 19 ਅਪਰਾਧ ਸਥਾਨਾਂ ਦਾ ਦੌਰਾ ਕਰਨਗੇ ਅਤੇ ਚਸ਼ਮਦੀਦ ਗਵਾਹਾਂ ਨਾਲ ਅਪਰਾਧ ਦ੍ਰਿਸ਼ 'ਤੇ ਮੁੜ ਨਜ਼ਰ ਮਾਰਨਗੇ।

'ਭਾਰਤ ਬੰਦ' ਦਾ ਸਮਰਥਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਕਿਸਾਨ ਲੀਡਰਾਂ ਦੀ ਸਖ਼ਤ ਹਿਦਾਇਤ

ਉਹ ਸਥਾਨਕ ਲੋਕਾਂ ਤੋਂ 31 ਅਕਤੂਬਰ 1984 ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਵੀ ਪੁੱਛਣਗੇ। ਐਸਪੀ ਬਾਲੇਂਦੂ ਭੂਸ਼ਣ ਸਿੰਘ ਨੇ ਕਿਹਾ ਕਿ ਐਸਆਈਟੀ ਵੀ 56 ਚਸ਼ਮਦੀਦਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਸ ਨਾਲ ਇਨਪੁਟ ਕਰਵਾਉਣ 'ਚ ਕਾਫ਼ੀ ਮਦਦ ਮਿਲੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ