ਪੁਰਾਣੇ ਸਮਿਆਂ ਤੋਂ ਹੀ ਗੁਰੂ ਅਤੇ ਚੇਲੇ ਦੇ ਰਿਸ਼ਤੇ ਨੂੰ ਪਵਿੱਤਰ ਮੰਨਿਆ ਗਿਆ ਹੈ। ਪਰ ਅੱਜ ਦੇ ਸਮੇਂ ਵਿੱਚ ਕਈ ਅਜਿਹੀਆਂ ਖਬਰਾਂ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸ ਨਾਲ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਅਮਰੀਕਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ 17 ਸਾਲਾ ਵਿਦਿਆਰਥੀ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਇੱਕ ਮਹਿਲਾ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਅਧਿਆਪਕ ਬੱਚਿਆਂ ਨੂੰ  ਸਰੀਰਕ ਸਿੱਖਿਆ (physical education) ਸਿਖਾਉਂਦੀ ਸੀ। ਖਾਸ ਗੱਲ ਇਹ ਹੈ ਕਿ ਮਹਿਲਾ ਟੀਚਰ ਕਰੀਬ 20 ਸਾਲਾਂ ਤੋਂ ਇਸੇ ਸਕੂਲ 'ਚ ਬੱਚਿਆਂ ਨੂੰ ਪੜ੍ਹਾ ਰਹੀ ਸੀ। ਇਸ ਦੋਸ਼ੀ ਮਹਿਲਾ ਟੀਚਰ ਦਾ ਨਾਂ ਲੀਹ ਕੁਈਨ ਹੈ।  


ਖਾਸ ਗੱਲ ਹੈ ਕਿ ਇਸ ਅਧਿਆਪਕ ਨੂੰ ਟੀਚਰ ਆਫ ਦਿ ਈਅਰ ਦਾ ਐਵਾਰਡ ਵੀ ਦਿੱਤਾ ਗਿਆ ਹੈ। ਉਸ ਦੀ ਉਮਰ 43 ਸਾਲ ਹੈ। ਜੈਂਟਰੀ ਇੰਟਰਮੀਡੀਏਟ ਸਕੂਲ (Gentry Intermediate School) ਦੀ ਅਧਿਆਪਕਾ ਲੀਹ ਨੂੰ 15 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਹਿਲਾ ਅਧਿਆਪਕ ਉਤੇ ਨਾਜਾਇਜ਼ ਪਦਾਰਥਾਂ ਦਾ ਸੇਵਨ ਕਰਨ ਦਾ ਵੀ ਦੋਸ਼ ਲੱਗਾ ਹੈ।


ਦੱਸ ਦਈਏ ਕਿ ਲੀਹ ਨੂੰ ਕਰੀਬ 40 ਲੱਖ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ 17 ਸਤੰਬਰ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਜੈਂਟਰੀ ਪੁਲਿਸ ਵਿਭਾਗ ਦੇ ਅਨੁਸਾਰ, ਲੀਹ ਨੂੰ 2010 ਦੀ ਇੱਕ ਘਟਨਾ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਲੀਹ ਉਤੇ ਦੋਸ਼ ਲੱਗਾ ਸੀ ਕਿ ਉਦੋਂ ਉਸਨੇ 17 ਸਾਲਾ ਵਿਦਿਆਰਥੀ ਨਾਲ ਸਬੰਧ ਬਣਾਏ ਸਨ। ਪਰ ਹੁਣ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੀੜਤ ਵਿਦਿਆਰਥੀ ਦੇ ਇਲਜ਼ਾਮ 'ਤੇ ਕਾਫੀ ਸਬੂਤ ਵੀ ਇਕੱਠੇ ਕੀਤੇ ਹਨ। ਪੁਲਿਸ ਨੇ ਵਿਦਿਆਰਥੀ ਦੇ ਮਾਪਿਆਂ, ਲੀਹ ਦੇ ਸਾਬਕਾ ਪਤੀ ਅਤੇ ਸਾਬਕਾ ਅਧਿਆਪਕ ਤੋਂ ਇਹ ਸਬੂਤ ਇਕੱਠੇ ਕੀਤੇ ਹਨ।


ਅਧਿਆਪਕ ਲੀਹ 'ਤੇ ਵਿਦਿਆਰਥੀਆਂ ਨੂੰ ਆਪਣੇ ਘਰ ਬੁਲਾਉਣ ਦਾ ਵੀ ਦੋਸ਼ ਹੈ। ਪੁਲਿਸ ਨੂੰ ਸ਼ੱਕ ਹੈ ਕਿ ਲੀਹ ਵੱਲੋਂ ਕਈ ਹੋਰ ਵਿਦਿਆਰਥੀਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਸੀ। ਅਜਿਹੇ 'ਚ ਪੁਲਸ ਨੇ ਹੋਰ ਪੀੜਤਾਂ ਨੂੰ ਵੀ ਇਸ ਮਾਮਲੇ ਸਬੰਧੀ ਅੱਗੇ ਆਉਣ ਲਈ ਕਿਹਾ ਹੈ। ਜੈਂਟਰੀ ਪਬਲਿਕ ਸਕੂਲ ਦੇ ਸੁਪਰਡੈਂਟ ਟੈਰੀ ਡੀਪੋਆਲਾ ਨੇ ਕਿਹਾ ਕਿ ਲੀਹ ਨੂੰ ਉਸਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਲੀਹ 20 ਸਾਲ ਤੋਂ ਵੱਧ ਸਮੇਂ ਤੋਂ ਜੈਂਟਰੀ ਸਕੂਲ ਵਿੱਚ ਪੜ੍ਹਾ ਰਹੀ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਲੀਹ ਨੂੰ ਸਾਲ 2014-15 'ਚ ਟੀਚਰ ਆਫ ਦਿ ਈਅਰ ਦਾ ਐਵਾਰਡ ਵੀ ਮਿਲਿਆ ਸੀ। ਉਸ ਨੂੰ ਇਹ ਪੁਰਸਕਾਰ ਅਰਕਾਨਸਾਸ ਐਸੋਸੀਏਸ਼ਨ ਆਫ਼ ਹੈਲਥ, ਫਿਜ਼ੀਕਲ ਐਜੂਕੇਸ਼ਨ, ਰੀਕ੍ਰੀਏਸ਼ਨ ਐਂਡ ਡਾਂਸ ਤੋਂ ਮਿਲਿਆ ਸੀ।