ਅੰਮ੍ਰਿਤਸਰ: ਨਵਜੋਤ ਸਿੱਧੂ ਅੱਜ ਖੇਤੀਬਾੜੀ ਬਿੱਲ ਦੇ ਖਿਲਾਫ ਸੜਕਾਂ 'ਤੇ ਉੱਤਰ ਆਏ ਪਰ ਚੋਰ ਸਿੱਧੂ ਦੀ ਇਸ ਰੈਲੀ 'ਚ ਵੀ ਚੋਰੀ ਕਰਨ ਤੋਂ ਨਹੀਂ ਕਤਰਾਏ। ਰੈਲੀ ਦੀ ਇਸ ਭੀੜ 'ਚ ਚੋਰਾਂ ਨੇ ਲੋਕਾਂ ਦੀਆਂ ਜੇਬਾਂ 'ਤੇ ਹੱਥ ਸਾਫ ਕੀਤਾ।

ਜਿਵੇਂ ਹੀ ਧਰਨਾ ਖਤਮ ਹੋਇਆ ਤੇ ਨਵਜੋਤ ਸਿੱਧੂ ਵਾਪਸ ਪਰਤੇ, ਤਾਂ ਸਮਰਥਕਾਂ ਦੀਆਂ ਜੇਬ 'ਚ ਬਟੂਏ ਗਾਇਬ ਸੀ। ਇਸ ਦੌਰਾਨ ਇੱਕ 15 ਸਾਲਾ ਲੜਕਾ ਫੋਨ ਚੋਰੀ ਕਰਦੇ ਫੜਿਆ ਗਿਆ, ਪਰ ਇਸ ਵੱਲੋਂ ਬਾਕੀ ਦਾ ਸੱਮਾਨ ਅੱਗੇ ਦੂਸਰੇ ਚੋਰਾਂ ਨੂੰ ਫੜ੍ਹਾ ਦਿੱਤਾ ਗਿਆ ਸੀ, ਜੋ ਫਰਾਰ ਹੋਣ 'ਚ ਕਾਮਯਾਬ ਰਹੇ।

ਨਵਜੋਤ ਸਿੱਧੂ ਟਰੈਕਟਰ 'ਤੇ ਉੱਤਰੇ ਮੈਦਾਨ 'ਚ, ਦੇਖੋ ਤਸਵੀਰਾਂ

ਲੋਕ ਇਸ ਦੀ ਸ਼ਿਕਾਇਤ ਲੈ ਜੇ ਪੁਲਿਸ ਸਟੇਸ਼ਨ ਪਹੁੰਚੇ। ਉਨ੍ਹਾਂ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ 'ਤੇ ਉਸ ਨੇ ਦੱਸਿਆ ਕਿ ਉਸ ਨੇ ਸਾਮਾਨ ਅੱਗੇ ਹੋਰ ਚੋਰਾਂ ਨੂੰ ਫੜਾ ਦਿੱਤਾ ਸੀ। ਹੁਣ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਚੋਰੀ 'ਚ ਕਿੰਨੇ ਲੋਕਾਂ ਦਾ ਹੱਥ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ