Realme 7 Pro ਲਾਂਚ, ਜਾਣੋ ਫੀਚਰ ਤੇ ਕੀਮਤ
ਏਬੀਪੀ ਸਾਂਝਾ | 23 Sep 2020 02:30 PM (IST)
ਰੀਅਲਮੀ ਪਿਛਲੇ ਦਿਨਾਂ ਤੋਂ ਹਰ ਸੈਗਮੈਂਟ ਵਿੱਚ ਨਵੇਂ ਸਮਾਰਟਫੋਨ ਲਾਂਚ ਕਰ ਰਿਹਾ ਹੈ। ਕੰਪਨੀ ਨੇ ਆਪਣੀ ਨਵੀਂ 7 ਸੀਰੀਜ਼ ਵੀ ਲਾਂਚ ਕੀਤੀ ਹੈ। ਰੀਅਲਮੀ ਨੇ Realme 7 ਤੇ Realme 7 Pro ਸਮਾਰਟਫੋਨ ਨੂੰ Realme 6 ਤੇ Realme 6 Pro ਦੇ ਅਪਗ੍ਰੇਡਿਡ ਵੇਰੀਐਂਟ ਦੇ ਤੌਰ ਤੇ ਲਾਂਚ ਕੀਤਾ ਹੈ। Realme 7 Pro ਸਮਾਰਟਫੋਨ ਦੀ ਕੀਮਤ 19,999 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਰੀਅਲਮੀ ਪਿਛਲੇ ਦਿਨਾਂ ਤੋਂ ਹਰ ਸੈਗਮੈਂਟ ਵਿੱਚ ਨਵੇਂ ਸਮਾਰਟਫੋਨ ਲਾਂਚ ਕਰ ਰਿਹਾ ਹੈ। ਕੰਪਨੀ ਨੇ ਆਪਣੀ ਨਵੀਂ 7 ਸੀਰੀਜ਼ ਵੀ ਲਾਂਚ ਕੀਤੀ ਹੈ। ਰੀਅਲਮੀ ਨੇ Realme 7 ਤੇ Realme 7 Pro ਸਮਾਰਟਫੋਨ ਨੂੰ Realme 6 ਤੇ Realme 6 Pro ਦੇ ਅਪਗ੍ਰੇਡਿਡ ਵੇਰੀਐਂਟ ਦੇ ਤੌਰ ਤੇ ਲਾਂਚ ਕੀਤਾ ਹੈ। Realme 7 Pro ਸਮਾਰਟਫੋਨ ਦੀ ਕੀਮਤ 19,999 ਰੁਪਏ ਤੋਂ ਸ਼ੁਰੂ ਹੁੰਦੀ ਹੈ। [mb]1597820778[/mb] ਰਿਪੋਰਟਾਂ ਅਨੁਸਾਰ, ਕੰਪਨੀ ਨੇ Realme 7 ਪ੍ਰੋ ਸਮਾਰਟਫੋਨ ਵਿੱਚ 4500mAh ਦੀ ਮਜ਼ਬੂਤ ਬੈਟਰੀ ਦੀ ਵਰਤੋਂ ਕੀਤੀ ਹੈ। ਸਮਾਰਟਫੋਨ ਦੇ ਪਿਛਲੇ ਪੈਨਲ 'ਤੇ 64 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਿਅਰ ਪੈਨਲ 'ਤੇ 13 ਮੈਗਾਪਿਕਸਲ ਦਾ ਅਲਟਰਾ ਵਾਈਡ ਲੈਂਜ਼ ਲਾਇਆ ਗਿਆ ਹੈ। ਕੰਪਨੀ ਨੇ ਫਰੰਟ ਪੈਨਲ ਵਿੱਚ ਡਿਊਲ ਕੈਮਰਾ ਸੈੱਟਅਪ ਵੀ ਲਾਇਆ ਹੈ, ਜਿਸ ਵਿੱਚ ਪ੍ਰਾਇਮਰੀ 16 ਮੈਗਾਪਿਕਸਲ ਦੀ ਹੈ। ਸਮਾਰਟਫੋਨ 'ਚ 6.7 ਇੰਚ ਦੀ ਫੁੱਲ ਐਚਡੀ ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਕੁਆਲਕਾਮ ਸਨੈਪਡ੍ਰੈਗਨ 720 ਜੀ ਚਿਪਸੈੱਟ ਦੀ ਵਰਤੋਂ ਰੀਅਲਮੀ 7 ਪ੍ਰੋ ਵਿੱਚ ਕੀਤੀ ਗਈ ਹੈ। ਸਮਾਰਟਫੋਨ ਦੀ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਲਾਂਚ ਕੀਤੀ ਗਈ ਹੈ। ਇਸ ਦੇ ਨਾਲ ਸਮਾਰਟਫੋਨ 'ਚ 65 ਡਬਲਿਊ ਦਾ ਫਾਸਟ ਚਾਰਜਿੰਗ ਸਪੋਰਟ ਵੀ ਦਿੱਤਾ ਗਿਆ ਹੈ।